For the best experience, open
https://m.punjabitribuneonline.com
on your mobile browser.
Advertisement

ਹਲਕੇ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਪਾਰਾ ਮੁੜ ਡਿੱਗਿਆ

07:09 AM Feb 20, 2024 IST
ਹਲਕੇ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਪਾਰਾ ਮੁੜ ਡਿੱਗਿਆ
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਫਰਵਰੀ
ਹਲਕੇ ਮੀਂਹ ਅਤੇ ਸਾਰਾ ਦਿਨ ਚੱਲੀਆਂ ਤੇਜ਼ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਮੁੜ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਮੁਤਾਬਕ ਅੱਜ ਹਲਕਾ ਮੀਂਹ ਪਿਆ ਹੈ। ਅੱਜ ਸਾਰਾ ਦਿਨ ਬੱਦਲਵਾਈ ਰਹੀ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਜਿਸ ਕਾਰਨ ਤਾਪਮਾਨ ਮੁੜ ਹੇਠਾਂ ਆ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਘੱਟੋ ਘੱਟ ਚਾਰ ਡਿਗਰੀ ਪਾਰਾ ਹੇਠਾਂ ਡਿੱਗਾ ਹੈ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜਦੋਂਕਿ ਅੱਜ ਬੱਦਲਵਾਈ ਦੌਰਾਨ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਰਹਿ ਗਿਆ। ਇਸ ਤੋਂ ਪਹਿਲਾਂ ਤੇਜ਼ ਧੁੱਪ ਕਾਰਨ ਤਾਪਮਾਨ ਵੱਧ ਗਿਆ ਸੀ ਅਤੇ ਲੋਕਾਂ ਨੇ ਜੈਕਟਾਂ ਤੇ ਸਵੈਟਰ ਉਤਾਰਨੇ ਸ਼ੁਰੂ ਕਰ ਦਿੱਤੇ ਸਨ ਪਰ ਹੁਣ ਪਹਾੜਾਂ ਤੇ ਹੋਈ ਅਚਨਚੇਤੀ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਨੇ ਮੁੜ ਪਾਰਾ ਹੇਠਾਂ ਡੇਗ ਦਿੱਤਾ ਹੈ।

Advertisement

Advertisement
Author Image

Advertisement
Advertisement
×