For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਵਿੱਚ ਪਾਰਾ ‘ਚੜ੍ਹਿਆ’

08:47 AM May 07, 2024 IST
ਬਠਿੰਡਾ ਵਿੱਚ ਪਾਰਾ ‘ਚੜ੍ਹਿਆ’
ਗਰਮੀ ’ਚ ਮੂੰਹ-ਸਿਰ ਢਕ ਕੇ ਜਾ ਰਹੀਆਂ ਦੋ ਮੁਟਿਆਰਾਂ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 6 ਮਈ
ਇੱਥੇ ਗਰਮੀ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦਿਨਾਂ ਦੀ ਤੁਲਨਾ ’ਚ ਅੱਜ ਤਾਪਮਾਨ ਉਛਾਲਾ ਖਾ ਗਿਆ। ਬਠਿੰਡਾ ’ਚ ਐਤਵਾਰ ਨੂੰ ਦਿਨ ਦਾ ਤਾਪਮਾਨ 39 ਡਿਗਰੀ ਸੈਲਸੀਅਸ ਸੀ ਪਰ ਅੱਜ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਹੇਠਲਾ ਤਾਪਮਾਨ 22.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਸਵੇਰ ਤੋਂ ਹੀ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਦੁਪਹਿਰ ਸਮੇਂ ਤਿੱਖੀ ਲੂ ਚੱਲਣ ਲੱਗੀ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਕ ਹਫ਼ਤਾ ਇਸੇ ਤਰ੍ਹਾਂ ਗਰਮੀ ਵਧਦੀ ਰਹੇਗੀ। ਉੱਪਰਲਾ ਪਾਰਾ 44 ਡਿਗਰੀ ਸੈਲਸੀਅਸ ਤੱਕ ਅੱਪੜਨ ਦੇ ਆਸਾਰ ਹਨ। ਸੰਭਾਵਨਾ ਹੈ ਕਿ 11 ਮਈ ਨੂੰ ਪੱਛਮੀ ਗੜਬੜੀ ਕਾਰਨ ਥੋੜ੍ਹੀ-ਬਹੁਤ ਰਾਹਤ ਮਿਲੇ ਜਦਕਿ ਤੇਜ਼ ਹਨੇਰੀ, ਗਰਜ-ਚਮਕ, ਮੀਂਹ ਦੇ ਛਰਾਟੇ ਅਤੇ ਕਿਸੇ ਥਾਂ ਗੜੇ ਵੀ ਪੈ ਸਕਦੇ ਹਨ। ਮਾਹਿਰਾਂ ਅਨੁਸਾਰ ਇਸ ਨਾਲ ਪਾਰਾ ਹੇਠਾਂ ਡਿੱਗੇਗਾ ਅਤੇ ਦੋ-ਚਾਰ ਦਿਨ ਗਰਮੀ ਤੋਂ ਰਾਹਤ ਮਿਲੇਗੀ।
ਗਰਮੀ ਤੋਂ ਬਚਾਅ ਲਈ ਅੱਜ ਲੋਕ ਮੂੰਹ-ਸਿਰ ਚੰਗੀ ਤਰ੍ਹਾਂ ਢਕ ਕੇ ਹੀ ਘਰਾਂ ਤੋਂ ਬਾਹਰ ਨਿਕਲਦੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਗਰਮੀ ਤੋਂ ਰਾਹਤ ਦੇਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਖ਼ਰੀਦੋ-ਫ਼ਰੋਖ਼ਤ ’ਚ ਵੀ ਇਜ਼ਾਫ਼ਾ ਹੋਇਆ ਹੈ। ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਗਰਮੀ ’ਚ ਪਾਚਣ ਕਿਰਿਆ ਜਲਦੀ ਖਰਾਬ ਹੁੰਦੀ ਹੈ, ਇਸ ਲਈ ਹਲਕੇ ਭੋਜਨ ਤੋਂ ਇਲਾਵਾ ਸੰਤੁਲਿਤ ਤਰਲ ਆਹਾਰਾਂ ਦੀ ਵਰਤੋਂ ਕੀਤੀ ਜਾਵੇ। ਬਿਨਾਂ ਲੋੜ ਤੋਂ ਦੁਪਹਿਰ ਸਮੇਂ ਧੁੱਪ ਵਿੱਚ ਨਾ ਨਿਕਲਣ ਦਾ ਮਸ਼ਵਰਾ ਵੀ ਦਿੱਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×