For the best experience, open
https://m.punjabitribuneonline.com
on your mobile browser.
Advertisement

ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਵਰਕਸ਼ਾਪ

08:41 AM Sep 09, 2024 IST
ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਵਰਕਸ਼ਾਪ
ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ। -ਫੋਟੋ: ਸਤਨਾਮ ਸਿੰਘ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਸਤੰਬਰ
ਕੁਰੂਕਸ਼ੇਤਰ ਦੇ ਪਲਵਲ ਦੇ ਸਰਕਾਰੀ ਗਰਲਜ਼ ਕਾਲਜ ਵੱਲੋਂ ਚਲ ਰਹੀ ਸੱਤ ਰੋਜ਼ਾ ਜੀਵਨ ਕੌਸ਼ਲ ਵਰਕਸ਼ਾਪ ਦੇ ਛੇਵੇਂ ਦਿਨ ਸਰਕਾਰੀ ਮਿਡਲ ਸਕੂਲ ਖੇੜੀ ਰਾਮ ਨਗਰ ਵਿੱਚ ਗ੍ਰਹਿ ਵਿਗਿਆਨ ਵਿਭਾਗ ਤੇ ਮਨੋ ਵਿਗਿਆਨ ਵਿਭਾਗ ਦੀਆਂ ਵਿਦਿਆਰਥਣਾਂ ਵੰਲੋਂ ਨੁੱਕੜ ਨਾਟਕ ਖੇਡਿਆ ਗਿਆ। ਇਸ ਵਿਚ ਪੋਸ਼ਣ, ਸਰੀਰ ਤੇ ਭੋਜਨ ਵਿਕਾਰ ਸਬੰਧੀ ਮੁੱਦਿਆਂ ’ਤੇ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਦੋਵੇਂ ਪੇਸ਼ਕਾਰੀਆਂ ਅਮਰਦੀਪ , ਰੰਗਮੰਚ ਨਿਰਦੇਸ਼ਕ ਤੇ ਕਾਲਜ ਦੀ ਪ੍ਰਿੰਸੀਪਲ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਸਮਾਪਤ ਹੋਈਆਂ। ਵਰਕਸ਼ਾਪ ਦੀ ਸੰਚਾਲਿਕਾ ਡਾ. ਪੂਨਮ ਬਾਗੀ ਤੇ ਡਾ. ਸ਼ਵੇਤਾ ਦੇ ਨਿਰਦੇਸ਼ਨ ਵਿਚ ਆਹਾਰ ਕਰਾਂਤੀ ਦੇ ਬੈਨਰ ਥਲੇ ਕਰਵਾਏ ਜਾ ਰਹੇ ਇਨ੍ਹਾਂ ਨਾਟਕਾਂ ਦੇ ਉਦੇਸ਼ ਬੱਚਿਆਂ ਵਿਚ ਸਿਹਤ, ਪੋਸ਼ਣ ਤੇ ਮਾਨਸਿਕ ਸੰਤੁਲਿਨ ਪ੍ਰਤੀ ਜਾਗਰੂਕਤਾ ਲਿਆਉਣਾ ਸੀ । ਪਹਿਲੇ ਨੁਕੱੜ ਨਾਟਕ ਦਾ ਉਦੇਸ਼ ਬੱਚਿਆਂ ਨੂੰ ਫਾਸਟ ਫੂਡ ਤੇ ਗੈਰ ਸਿਹਤਮੰਦ ਭੋਜਨ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਘਰ ਦੇ ਬਣੇ ਸਿਹਤਮੰਦ ਤੇ ਸਾਫ ਸੁਥਰੇ ਭੋਜਨ ਖਾਣ ਤੇ ਬਾਹਰੀ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਸਹੁੰ ਵੀ ਚੁੱਕੀ। ਦੂਜੇ ਨਾਟਕ ਵਿੱਚ ਮਨੋ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਦੇ ਬੱਚੇ ਤੇ ਨੌਜਵਾਨ ਆਕਰਸ਼ਕ ਦਿੱਸਣ ਦੀ ਦੌੜ ਵਿੱਚ ਆਪਣੀ ਅਸਲੀਅਤ ਤੋਂ ਦੂਰ ਹੁੰਦੇ ਜਾ ਰਹੇ ਹਨ।
ਨਾਟਕ ਦੌਰਾਨ ਵਿਦਿਆਰਥੀਆਂ ਨੂੰ ਨਕਲੀ ਦੀ ਥਾਂ ਸਾਦੀ ਅਤੇ ਅਸਲੀਅਤ ਜ਼ਿੰਦਗੀ ਦਾ ਆਨੰਦ ਮਾਣਨ ਦਾ ਸੁਨੇਹਾ ਦਿੱਤਾ ਗਿਆ।

Advertisement
Advertisement
Author Image

sukhwinder singh

View all posts

Advertisement