For the best experience, open
https://m.punjabitribuneonline.com
on your mobile browser.
Advertisement

ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਦਾ ਸ਼ਰਧਾਂਜਲੀ ਸਮਾਗਮ

06:32 PM Apr 04, 2024 IST
ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਦਾ ਸ਼ਰਧਾਂਜਲੀ ਸਮਾਗਮ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਬਰਨਾਲਾ 4 ਅਪਰੈਲ

ਸ਼੍ਰੋਮਣੀ ਪੱਤਰਕਾਰ ਜੰਗੀਰ ਸਿੰਘ ਜਗਤਾਰ ਦੇ ਸ਼ਰਧਾਂਜਲੀ ਸਮਾਗਮ ’ਚ ਸ਼ਹਿਰ ਦੀਆਂ ਸਾਹਿਤਕ­, ਧਾਰਮਿਕ­, ਰਾਜਸੀ­, ਸੰਘਰਸ਼ਸੀਲ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੂਬਾ ਪ੍ਰਧਾਨ ਪਵਨ ਹਰਚੰਦਪੁਰੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਆਪਣੀ ਨੇੜਤਾ ਦਾ ਜ਼ਿਕਰ ਕੀਤਾ। ਸ਼ਰਧਾਂਜਲੀ ਸਮਾਗਮ ’ਚ ਪਹੁੰਚੇ ਡਾ. ਮੇਘਾ ਸਿੰਘ ਨੇ ‘ਪੰਜਾਬੀ ਟਿ੍ਬਿਊਨ’ ਦੇ ਕਾਰਜਕਾਰੀ ਐਡੀਟਰ ਅਰਵਿੰਦਰ ਪਾਲ ਕੌਰ ਵੱਲੋਂ ਭੇਜੇ ਸ਼ੋਕ ਸੰਦੇਸ਼ ਨੂੰ ਪੜ੍ਹਦਿਆਂ ਕਿਹਾ ਕਿ ਜਗੀਰ ਸਿੰਘ ਜਗਤਾਰ ‘ਪੰਜਾਬੀ ਟ੍ਰਬਿਿਊੁਨ’ ਪਰਿਵਾਰ ਦੇ ਮਾਣਯੋਗ ਮੈਂਬਰ ਸਨ। ਉਹ ਨਿਰਪੱਖ ਅਤੇ ਮਿਆਰੀ ਪੱਤਰਕਾਰੀ ਲਈ ਜਾਣੇ ਜਾਂਦੇ ਸਨ ਜਿਨ੍ਹਾਂ ਨੇ ਆਪਣੀ ਜਿੰਦਗੀਂ ਵਿੱਚ ਕਦੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਸ਼ਰਧਾਂਜਲੀ ਸਮਾਗਮ ’ਚ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ,­ ਰਾਜਿੰਦਰ ਗਾਰਗੀ ਅਤੇ ਅਪਾਹਜ ਗਊਸ਼ਾਲਾ ਕਮੇਟੀ ਪ੍ਰਧਾਨ ਪ੍ਰਦੀਪ ਗੋਇਲ,­ਝਲੂਰ ਵਾਲੇ ਸੰਤ ਅਤੇ ਸੰਤ ਪਿਆਰਾ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ’ਚ ਸਾਹਿਤਕਾਰ ਓਮ ਪ੍ਰਕਾਸ ਗਾਸੋਂ, ਤੇਜਾ ਸਿੰਘ ਤਿਲਕ,­ ਭੋਲਾ ਸਿੰਘ ਸੰਘੇੜਾ,­ ਡਾ.ਤਰਸਪਾਲ ਕੌਰ, ਡਾ.ਸੰਪੂਰਨ ਸਿੰਘ ਟੱਲੇਵਾਲੀਆਂ ਤੋਂ ਇਲਾਵਾ ਐਸਡੀ ਕਾਲਜ ਦੇ ਸਮੂਹ ਸਟਾਫ਼ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ­ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ­,ਮੱਖਣ ਸ਼ਰਮਾ­,ਕਾਮਰੇਡ ਉਜਾਗਰ ਸਿੰਘ ਬਹਿਲਾ­,ਨਰੈਣ ਦੱਤ ਤੋਂ ਇਲਾਵਾ ਸੰਘਰਸ਼ਸੀਲ ਜੱਥੇਬੰਦੀਆਂ ਅਤੇ ਸਮੂਹ ਪੱਤਰਕਾਰੇ ਭਾਈਚਾਰੇ ਨੇ ਸ਼ਰਧਾਂਜਲੀ ਸਮਾਗਮ ’ਚ ਸ਼ਮੂਲੀਅਤ ਕੀਤੀ। ਅੰਤ ’ਚ ਉਨ੍ਹਾਂ ਦੀ ਪਤਨੀ ਜਸਵੀਰ ਕੌਰ­, ਬੇਟੀ ਡਾ. ਸੰਕੇਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Advertisement
Author Image

Advertisement
Advertisement
×