ਦਾਸੂਵਾਲ ਗਰੋਹ ਦੇ ਮੈਂਬਰਾਂ ਨੇ ਘਰ ’ਤੇ ਗੋਲੀਆਂ ਚਲਾਈਆਂ
08:38 AM Nov 21, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 20 ਨਵੰਬਰ
ਵਿਦੇਸ਼ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਗੁਰਗੇ ਬੀਤੀ ਅੱਧੀ ਰਾਤ ਨੂੰ ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਦੀ ਪੱਤੀ ਵਰਿਆਮ ਕੀ ਦੇ ਵਾਸੀ ਬਲਬੀਰ ਸਿੰਘ ਦੇ ਘਰ ਦੇ ਗੇਟ ’ਤੇ ਗੋਲੀਆਂ ਮਾਰ ਕੇ ਫਰਾਰ ਹੋ ਗਏ| ਬਲਬੀਰ ਸਿੰਘ ਨੇ ਵਲਟੋਹਾ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਪ੍ਰਭ ਦਾਸੂਵਾਲ ਨੇ 6 ਨਵੰਬਰ ਨੂੰ ਉਸ ਦੇ ਮੋਬਾਈਲ ’ਤੇ ਸੰਪਰਕ ਕਰਕੇ ਉਸ ਤੋਂ 30 ਲੱਖ ਰੁਪਏ ਫ਼ਿਰੌਤੀ ਮੰਗੀ ਸੀ। ਬਲਬੀਰ ਸਿੰਘ ਨੇ ਕਿਹਾ ਕਿ ਬੀਤੀ ਅੱਧੀ ਰਾਤ ਨੂੰ ਪ੍ਰਭ ਦਾਸੂਵਾਲ ਦੇ ਦੋ-ਤਿੰਨ ਗੁਰਗਿਆਂ ਨੇ ਉਸ ਦੇ ਘਰ ਦੇ ਗੇਟ ’ਤੇ ਗੋਲੀਆਂ ਮਾਰੀਆਂ। ਗੇਟ ਨੂੰ ਸੱਤ ਗੋਲੀਆਂ ਵੱਜੀਆਂ ਹਨ। ਵਲਟੋਹਾ ਦੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪ੍ਰਭ ਦਾਸੂਵਾਲ ਤੋਂ ਇਲਾਵਾ ਉ ਸਦੇ ਦੋ ਅਣਪਛਾਤੇ ਗੁਰਗਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement