ਬਿਜਨੌਰ ਤੋਂ ਸੰਸਦ ਮੈਂਬਰ ਮਲੂਕ ਨਾਗਰ ਬਸਪਾ ਨੂੰ ਛੱਡ ਕੇ ਰਾਸ਼ਟਰੀ ਲੋਕ ਦਲ ’ਚ ਸ਼ਾਮਲ
01:21 PM Apr 11, 2024 IST
ਬਿਜਨੌਰ (ਯੂਪੀ), 11 ਅਪਰੈਲ
ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਵੱਡਾ ਝਟਕਾ ਦਿੰਦਿਆਂ ਬਿਜਨੌਰ ਤੋਂ ਸੰਸਦ ਮੈਂਬਰ ਮਲੂਕ ਨਾਗਰ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਨੇ ਬਿਜਨੌਰ ਤੋਂ ਨਾਗਰ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਜ਼ਬੂਤ ਗੁੱਜਰ ਨੇਤਾ ਮਲੂਕ ਨਾਗਰ ਦਾ ਬਿਜਨੌਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਆਪਣੇ ਭਾਈਚਾਰੇ ਦੇ ਵੋਟਰਾਂ 'ਤੇ ਕਾਫੀ ਪ੍ਰਭਾਵ ਮੰਨਿਆ ਜਾਂਦਾ ਹੈ। ਇਸ ਦੌਰਾਨ ਨਾਗਰ ਅਸਤੀਫ਼ਾ ਦੇਣ ਬਾਅਦ ਰਾਸ਼ਟਰੀ ਲੋਕ ਦਲ ਵਿੱਚ ਸ਼ਾਮਲ ਹੋ ਗਏ।
Advertisement
Advertisement