For the best experience, open
https://m.punjabitribuneonline.com
on your mobile browser.
Advertisement

ਮੇਲਾ ਰੱਖੜ ਪੁੰਨਿਆ: ਸਿਆਸੀ ਕਾਨਫਰੰਸਾਂ ਦੀਆਂ ਤਿਆਰੀਆਂ ਮੁਕੰਮਲ

08:48 AM Aug 19, 2024 IST
ਮੇਲਾ ਰੱਖੜ ਪੁੰਨਿਆ  ਸਿਆਸੀ ਕਾਨਫਰੰਸਾਂ ਦੀਆਂ ਤਿਆਰੀਆਂ ਮੁਕੰਮਲ
ੇਮੇਲਾ ਰੱਖੜ ਪੁੰਨਿਆ ਸਬੰਧੀ ਤਿਆਰ ਕੀਤਾ ਗਿਆ ਪੰਡਾਲ।
Advertisement

ਦਵਿੰਦਰ ਸਿੰਘ ਭੰਗੂ
ਰਈਆ, 18 ਅਗਸਤ
ਮੇਲਾ ਰੱਖੜ ਪੁੰਨਿਆ ’ਤੇ ਜਿੱਥੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਗੁਰਦੁਆਰਾ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਲਈ ਪੁੱਜ ਰਹੀ ਹੈ ਉੱਥੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਪਾਰਟੀ ਵੱਲੋ ਪੰਡਾਲ ਤਿਆਰ ਕਰ ਕੇ ਸਿਆਸੀ ਕਾਨਫ਼ਰੰਸਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵੱਲੋਂ ਬਾਬਾ ਬਕਾਲਾ ਨੂੰ ਆਉਣ ਵਾਲਾ ਰੂਟ ਪਲਾਨ ਤਿਆਰ ਕੀਤਾ ਗਿਆ ਹੈ।
ਮੇਲਾ ਰੱਖੜ ਪੁੰਨਿਆ ’ਤੇ ਵੱਡੀ ਗਿਣਤੀ ਸੰਗਤ ਦੇ ਪੁੱਜਣ ਕਾਰਨ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਹਨ। ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਮੇਲਾ ਰੱਖੜ ਪੁੰਨਿਆ ਨੂੰ ਰਾਜ ਪੱਧਰੀ ਸਮਾਰੋਹ ਬਣਾ ਕੇ ਸਰਕਾਰੀ ਆਈ ਟੀ ਆਈ ਬਾਬਾ ਬਕਾਲਾ ਦੀ ਗਰਾਊਂਡ ਵਿੱਚ ਵੱਡਾ ਪੰਡਾਲ ਲਗਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵੱਲੋਂ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਵੱਡੀ ਪੱਧਰ ’ਤੇ ਸਰਕਾਰੀ ਅਧਿਕਾਰੀਆਂ ਜਿਨ੍ਹਾਂ ਵਿਚ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਤੇ ਹੈੱਡਮਾਸਟਰ ਵੀ ਸ਼ਾਮਲ ਹਨ, ਨੂੰ ਡਿਊਟੀ ’ਤੇ ਤਾਇਨਾਤ ਕਰਕੇ ਸਮਾਰੋਹ ਦੀਆ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਬਾਬਾ ਬਕਾਲਾ ਵਿਚ ਪੰਡਾਲ ਲਾ ਕੇ ਕਾਨਫਰੰਸ ਕੀਤੀ ਜਾ ਰਹੀ ਹੈ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ‌ਸਿੰਘ ਚੀਮਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਅਕਾਲੀ ਲੀਡਰਸ਼ਿਪ ਪੁੱਜ ਰਹੀ ਹੈ ਅਤੇ ਇਹ ਕਾਨਫ਼ਰੰਸ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੀ ਅਗਵਾਈ ਹੇਠ ਹੋ ਰਹੀ ਹੈ। ਵਾਰਿਸ ਪੰਜਾਬ ਦੇ ਮੁਖੀ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦ‌ੀ ਪਾਰਟੀ ਵੱਲੋਂ ਇਸ ਵਾਰ ਪਹਿਲੀ ਵਾਰ ਪੰਥਕ ਇਕੱਤਰਤਾ ਦੇ ਨਾਮ ’ਤੇ ਸ‌ਿ‌ਆਸੀ ਕਾਨਫਰੰਸ ਜਲੰਧਰ-ਬਟਾਲਾ ਸੜਕ ’ਤੇ ਅਕਾਲੀ ਫਾਰਮ ਨੇੜੇ ਕੀਤੀ ਜਾ ਰਹੀ ਹੈ ਜਿਸ ਵਿੱਚ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪੰਥਕ ਆਗੂ ਪੰਥਕ ਇਕੱਤਰਤਾ ਵਿੱਚ ਪੁੱਜ ਰਹੇ ਹਨ। ਇਸ ਵਾਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਲੋ ਕੋਈ ਵ‌ੀ ‌ਸਿਆਸੀ ਕਾਨਫ਼ਰੰਸ ਨਹੀਂ ਕੀਤੀ ਜਾ ਰਹੀ ਹੈ। ਇਸ ਮੌਕੇ ਕਾਂਗਰਸ ਪਾਰਟੀ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੋ ਲੋਕ ਕਹਿੰਦੇ ਸਨ ਅਧਿਆਪਕਾ ਤੋਂ ਕੋਈ ਵਾਧੂ ਕੰਮ ਨਹੀਂ ਲਿਆ ਜਾਵੇਗਾ ਪਰ ਇਸ ਸਰਕਾਰ ਵੱਲ‌ੋਂ ਰੈਲੀ ਅੱਧੀ ਦਰਜਨ ਦੇ ਕਰੀਬ ਸਿੱਖਿਆ ਅਧਿਕਾਰੀਆਂ ਦੀਆ ਡਿਊਟੀਆਂ ਲਾ ਕੇ ਨਵੀ ਪਿਰਤ ਪਾ ਦਿੱਤੀ ਹੈ।

Advertisement

Advertisement
Advertisement
Author Image

sukhwinder singh

View all posts

Advertisement