ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਤਾਬ ਦੀ ਪ੍ਰੋ-ਟੈੱਮ ਸਪੀਕਰ ਦੀ ਨਿਯੁਕਤੀ ਨੂੰ ਲੈ ਕੇ 24 ਜੂਨ ਦੇ ਲੋਕ ਸਭਾ ਸੈਸ਼ਨ ਵਿੱਚ ਮਾਮਲਾ ਭਖਣ ਦੀ ਸੰਭਾਵਨਾ

01:26 PM Jun 23, 2024 IST

ਨਵੀਂ ਦਿੱਲੀ, 23 ਜੂਨ

Advertisement

ਲੋਕ ਸਭਾ ਸੈਸ਼ਨ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਸੈਸ਼ਨ ਵਿੱਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਜਿਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਸਪੀਕਰ ਦੀ ਚੋਣ ਹੋਵੇਗੀ ਅਤੇ 27 ਜੂਨ ਨੂੰ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਸੰਬੋਧਨ ਕਰਨਗੇ। ਇਸ ਸੈਸ਼ਨ ਦੌਰਾਨ ਭਾਜਪਾ ਆਗੂ ਤੇ ਸੱਤ ਵਾਰ ਲੋਕ ਸਭਾ ਦੇ ਮੈਂਬਰ ਰਹੇ ਭਰਤੂਹਰੀ ਮਹਿਤਾਬ ਦੀ ਪ੍ਰੋ-ਟੈਮ ਸਪੀਕਰ ਵਜੋਂ ਨਿਯੁਕਤੀ ਨੂੰ ਲੈ ਕੇ ਵਿਵਾਦ ਵਧਣ ਦੀ ਸੰਭਾਵਨਾ ਹੈ। ਇਸ ਨਿਯੁਕਤੀ ਦੀ ਵਿਰੋਧੀ ਧਿਰ ਨੇ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਕਾਂਗਰਸ ਮੈਂਬਰ ਕੇ ਸੁਰੇਸ਼ ਦੇ ਅਹੁਦੇ ਲਈ ਦਾਅਵੇ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਹੈ। 18ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਤੋਂ ਪਹਿਲਾਂ ਪ੍ਰੋ-ਟੈੱਮ (ਆਰਜ਼ੀ) ਸਪੀਕਰ ਦੇ ਮੁੱਦੇ ’ਤੇ ਐੱਨਡੀਏ ਸਰਕਾਰ ਤੇ ਇੰਡੀਆ ਗੱਠਜੋੜ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜਿੱਥੇ ਕਾਂਗਰਸ ’ਤੇ ਝੂਠ ਬੋਲਣ ਦਾ ਦੋਸ਼ ਲਾਇਆ ਹੈ, ਉਥੇ ਵਿਰੋਧੀ ਧਿਰ ਨੇ ਪ੍ਰੋ-ਟੈੱਮ ਸਪੀਕਰ ਦੀ ਮਦਦ ਲਈ ਰਾਸ਼ਟਰਪਤੀ ਵੱਲੋਂ ਬਣਾਈ ਚੇਅਰਪਰਸਨਾਂ ਦੀ ਕਮੇਟੀ ਵਿਚ ਸ਼ਾਮਲ ਨਾ ਹੋਣ ਦੀ ਧਮਕੀ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਜਪਾ ਆਗੂ ਤੇ ਸੱਤ ਵਾਰ ਲੋਕ ਸਭਾ ਦੇ ਮੈਂਬਰ ਰਹੇ ਭਰਤੂਹਰੀ ਮਹਿਤਾਬ ਨੂੰ ਲੋਕ ਸਭਾ ਦਾ ਪ੍ਰੋ-ਟੈੱਮ ਸਪੀਕਰ ਨਿਯੁਕਤ ਕੀਤਾ ਸੀ। ਰਾਸ਼ਟਰਪਤੀ ਨੇ ਮਹਿਤਾਬ ਦੀ ਮਦਦ ਲਈ ਪੰਜ ਸੀਨੀਅਰ ਮੈਂਬਰਾਂ- ਕੇ. ਸੁਰੇਸ਼ (ਕਾਂਗਰਸ), ਟੀਆਰ ਬਾਲੂ (ਡੀਐੱਮਕੇ), ਰਾਧਾ ਮੋਹਨ ਸਿੰਘ ਤੇ ਫੱਗਣ ਸਿੰਘ ਕੁਲਸਤੇ (ਦੋਵੇਂ ਭਾਜਪਾ) ਤੇ ਸੁਦੀਪ ਬੰਧੋਪਾਧਿਆਏ (ਟੀਐੱਮਸੀ) ਨੂੰ ਨਾਮਜ਼ਦ ਕੀਤਾ ਸੀ। ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਸਰਕਾਰ ਨੇ ਪ੍ਰੋ-ਟੈੱਮ ਸਪੀਕਰ ਦੇ ਅਹੁਦੇ ਲਈ ਅੱਠ ਵਾਰ ਦੇ ਐੱਮਪੀ ਸੁਰੇਸ਼ ਨੂੰ ਨਜ਼ਰਅੰਦਾਜ਼ ਕਰਕੇ ਪ੍ਰਕਿਰਿਆ ਤੇ ਮਰਿਆਦਾ ਦੀ ਉਲੰਘਣਾ ਕੀਤੀ ਹੈ।

Advertisement
Advertisement
Advertisement