ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਸ਼ਵ ਡੈੱਫ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਮਹਿਤ ਸੰਧੂ ਨੇ ਸੋਨ ਤਗ਼ਮਾ ਜਿੱਤਿਆ

07:45 AM Sep 06, 2024 IST

ਨਵੀਂ ਦਿੱਲੀ:

Advertisement

ਭਾਰਤ ਦੀ ਮਹਿਤ ਸੰਧੂ ਨੇ ਜਰਮਨੀ ਦੇ ਹਨੋਵਰ ਵਿੱਚ ਚੱਲ ਰਹੀ ਦੂਜੀ ਵਿਸ਼ਵ ਡੈੱਫ ਨਿਸ਼ਾਨੇਬਾਜ਼ੀ ਦੇ ਪੰਜਵੇਂ ਦਿਨ ਮਹਿਲਾਵਾਂ ਦੇ 50 ਮੀਟਰ ਰਾਈਫਲ ਪ੍ਰੋਨ ਮੁਕਾਬਲੇ ਦਾ ਸੋਨ ਤਗ਼ਮਾ ਅਤੇ ਅਭਿਨਵ ਦੇਸ਼ਵਾਲ ਨੇ ਪੁਰਸ਼ਾਂ ਦੇ 25 ਮੀਟਰ ਪਿਸਟਲ ਮੁਕਾਬਲੇ ’ਚ ਕਾਂਸੇ ਦਾ ਤਗ਼ਮਾ ਜਿੱਤਿਆ। ਇਨ੍ਹਾਂ ਦੋ ਤਗ਼ਮਿਆਂ ਨਾਲ ਭਾਰਤ ਦੇ ਕੁੱਲ 15 ਤਗ਼ਮੇ ਹੋ ਗਏ ਹਨ, ਜਿਸ ਵਿੱਚ ਚਾਰ ਸੋਨੇ, ਸੱਤ ਚਾਂਦੀ ਅਤੇ ਚਾਰ ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਮਹਿਤ ਦਾ ਇਹ ਵਿਸ਼ਵ ਡੈੱਫ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਦੂਜਾ ਅਤੇ ਕੁੱਲ ਤੀਜਾ ਤਗ਼ਮਾ ਸੀ। ਇਸ ਤੋਂ ਪਹਿਲਾਂ ਉਸ ਨੇ ਧਨੁਸ਼ ਸ੍ਰੀਕਾਂਤ ਨਾਲ ਮਿਲ ਕੇ ਮਿਕਸਡ 10 ਮੀਟਰ ਏਅਰ ਰਾਈਫਲ ਵਿੱਚ ਸੋਨੇ ਅਤੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਮਹਿਤ ਨੇ ਫਾਈਨਲ ਵਿੱਚ 247.4 ਦਾ ਸਕੋਰ ਬਣਾਇਆ ਅਤੇ ਹੰਗਰੀ ਦੀ ਮੀਰਾ ਬਿਆਤੋਵਸਕੀ ਤੋਂ 2.2 ਅੰਕ ਨਾਲ ਅੱਗੇ ਰਹੀ। ਇਸ ਭਾਰਤੀ ਨਿਸ਼ਾਨੇਬਾਜ਼ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 617.8 ਦੇ ਸਕੋਰ ਨਾਲ ਸਿਖ਼ਰ ’ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਹੋਰ ਭਾਰਤੀ ਨਿਸ਼ਾਨੇਬਾਜ਼ਾਂ ਵਿੱਚ ਨਤਾਸ਼ਾ ਜੋਸ਼ੀ ਫਾਈਨਲ ਵਿੱਚ ਸੱਤਵੇਂ ਸਥਾਨ ’ਤੇ ਰਹੀ। ਦੇਸ਼ਵਾਲ ਯੂਕਰੇਨ ਦੇ ਓਲੇਕਸਾਂਦਰ ਕੋਲੋਡੀ ਤੋਂ ਆਖ਼ਰੀ ਸੀਰੀਜ਼ ਵਿੱਚ ਇੱਕ ਅੰਕ ਨਾਲ ਪੱਛੜ ਗਿਆ। ਹੋਰ ਭਾਰਤੀ ਨਿਸ਼ਾਨੇਬਾਜ਼ਾਂ ਵਿੱਚ ਸ਼ੁਭਮ ਵਸ਼ਿਸਟ ਪੰਜਵੇਂ ਅਤੇ ਚੇਤਨ ਸਪਕਾਲ ਸੱਤਵੇਂ ਸਥਾਨ ’ਤੇ ਰਿਹਾ। ਦੇਸ਼ਵਾਲ ਨੇ 10 ਮੀਟਰ ਪਿਸਟਲ ਵਿਅਕਤੀਗਤ, ਮਿਕਸਡ ਅਤੇ ਟੀਮ ਮੁਕਾਬਲਿਆਂ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement
Advertisement