ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਘਾਲਿਆ: ਪੰਜਾਬੀ ਲੇਨ ਦੇ ਵਾਸੀਆਂ ਨੂੰ ਕਿਸੇ ਹੋਰ ਥਾਂ ਵਸਾਇਆ ਜਾਵੇਗਾ

12:11 PM May 08, 2024 IST

ਸ਼ਿਲਾਂਗ, 8 ਮਈ
ਮੇਘਾਲਿਆ ਦੇ ਉਪ ਮੁੱਖ ਮੰਤਰੀ ਪ੍ਰੇਸਟਨ ਟਿਨਸੋਂਗ ਨੇ ਕਿਹਾ ਕਿ ਇੱਥੋਂ ਦੇ ਪੰਜਾਬੀ ਲੇਨ ਇਲਾਕੇ ਦੇ ਲੋਕਾਂ ਨੇ ਇਕ ਪੱਕੀ ਥਾਂ 'ਤੇ ਵਸਣ ਦਾ ਫੈਸਲਾ ਕੀਤਾ ਹੈ ਅਤੇ ਅਗਲੇ ਮਹੀਨੇ ਤੱਕ ਅੰਤਿਮ ਫੈਸਲਾ ਲਿਆ ਜਾਵੇਗਾ। ਸੂਬਾ ਸਰਕਾਰ ਵੱਲੋਂ ਕਾਇਮ ਉੱਚ ਪੱਧਰੀ ਕਮੇਟੀ ਦੇ ਚੇਅਰਮੈਨ ਟਿਨਸੋਂਗ ਨੇ ਇਸ ਵਿਸ਼ੇ ’ਤੇ ਹਰੀਜਨ ਪੰਚਾਇਤ ਸਮਿਤੀ ਮੈਂਬਰਾਂ ਅਤੇ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਟਿਨਸੋਂਗ ਨੇ ਕਿਹਾ, ‘ਅਸੀਂ ਪੂਰੀ ਤਰ੍ਹਾਂ ਨਾਲ ਕਿਸੇ ਹੋਰ ਪੱਕੀ ਥਾਂ ਮੁੜ ਵਸਣ ਦਾ ਫੈਸਲਾ ਕੀਤਾ ਹੈ।’ ਉਨ੍ਹਾਂ ਕਿਹਾ ਕਿ 342 ਪਰਿਵਾਰਾਂ ਨੂੰ ਕਿਸੇ ਹੋਰ ਥਾਂ 'ਤੇ ਵਸਾਉਣ ਲਈ ਗੱਲਬਾਤ ਚੱਲ ਰਹੀ ਹੈ ਇਸ ਸਬੰਧੀ ਹਰੀਜਨ ਪੰਚਾਇਤ ਸਮਿਤੀ ਨਾਲ ਮੀਟਿੰਗ ਕਰਨ ਉਪਰੰਤ ਸ੍ਰੀ ਟਿਨਸੋਂਗ ਨੇ ਕਿਹਾ ਕਿ ਮੀਟਿੰਗ ਸਫਲ ਰਹੀ ਅਤੇ ਕਮੇਟੀ ਦੇ ਨੁਮਾਇੰਦਿਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸੇ ਅੰਤਮ ਫੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਥੈਮ ਮਿਉ ਮਾਵਲੌਂਗ ਦੇ ਵਸਨੀਕਾਂ ਨਾਲ ਇੱਕ ਹੋਰ ਮੀਟਿੰਗ ਕਰਨ ਦੀ ਇਜਾਜ਼ਤ ਦੇਵੇ।

Advertisement

Advertisement
Advertisement