ਮੇਘਾਲਿਆ ਪੁਲੀਸ ਸੋਨਮ ਤੇ ਹੋਰਨਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਸਥਾਨਕ ਕੋਰਟ ’ਚ ਪੇਸ਼ ਕਰੇਗੀ
11:06 PM Jun 10, 2025 IST
ਸ਼ਿਲੌਂਗ, 10 ਜੂਨ
Advertisement
ਮੇਘਾਲਿਆ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਸੋਨਮ ਰਘੂਵੰਸ਼ੀ ਤੇ ਹੋਰਨਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਸਥਾਨਕ ਕੋਰਟ ਵਿਚ ਪੇਸ਼ ਕਰੇਗੀ। ਮੇਘਾਲਿਆ ਪੁਲੀਸ, ਜਿਸ ਨੇ ਕੇਸ ਦੀ ਜਾਂਚ ਨੂੰ ‘Operation Honeymoon’ ਦਾ ਕੋਡ ਨੇਮ ਦਿੱਤਾ ਹੈ, ਨੇ ਮੁਲਜ਼ਮਾਂ ਦੀਆਂ ਇੰਦੌਰ ਤੇ ਗਾਜ਼ੀਪੁਰ ਵਿਚਲੀਆਂ ਰਿਹਾਇਸ਼ਾਂ ਤੇ ਹੋਰਨਾਂ ਟਿਕਾਣਿਆਂ ਤੋਂ ਸਬੂਤ ਇਕੱਤਰ ਕੀਤੇ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਵਿਚ ਸ਼ਾਮਲ ਸੋੋਨਮ ਤੇ ਹੋਰਨਾਂ ਮੁਲਜ਼ਮਾਂ ਦੇ ਯੂਪੀ ਤੇ ਮੱਧ ਪ੍ਰਦੇਸ਼ ਵਿਚਲੇ ਘਰਾਂ ਵਿਚੋਂ ਵਧੀਕ ਸਬੂਤ ਇਕੱਤਰ ਕੀਤੇ ਹਨ।’’ ਵਿਸ਼ੇਸ਼ ਜਾਂਚ ਟੀਮ ਨੇ ਕਤਲ ਕੇਸ ਦੀ ਮੁੱਖ ਮੁਲਜ਼ਮ ਸੋਨਮ ਦਾ ਤਿੰਨ ਦਿਨਾ ਤੇ ਹੋਰਨਾਂ ਮੁਲਜ਼ਮਾਂ ਦਾ ਛੇ ਦਿਨਾ ਰਿਮਾਂਡ ਹਾਸਲ ਕੀਤਾ ਹੈ। ਹਵਾਈ ਅੱਡੇ ਦੇ ਅਧਿਕਾਰੀ ਨੇ ਕਿਹਾ ਕਿ ਸੋਨਮ ਗੁਹਾਟੀ ਦੇ ਐਲਜੀਬੀਆਈ ਹਵਾਈ ਅੱਡੇ ’ਤੇ ਪਹੁੰਚ ਗਈ ਹੈ। ਉਸ ਦੇ ਅੱਧੀ ਰਾਤ ਨੂੰ ਇਥੇ ਪੁੱਜਣ ਦੀ ਉਮੀਦ ਹੈ। -ਪੀਟੀਆਈ
Advertisement
Advertisement