ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਘਾਲਿਆ: ਸੈਲਾਨੀਆਂ ਨੂੰ ਡਾਵਕੀ, ਸੋਹਰਾ ਜਾਣ ਤੋਂ ਰੋਕਣ ਲਈ ਆਈਐਲਪੀ ਕਾਰਕੁਨ ਗ੍ਰਿਫ਼ਤਾਰ

01:26 PM Jul 27, 2024 IST

ਸ਼ਿਲਾਂਗ, 27 ਜੁਲਾਈ

Advertisement

ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਵਿੱਚ ਅਸਾਮ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸੋਹਰਾ ਅਤੇ ਡਾਵਕੀ ਜਾਣ ਕਰਨ ਤੋਂ ਰੋਕਣ ਦੀ ਕੋਸ਼ਿਸ਼ ਦੇ ਦੋਸ਼ਾਂ ਹੇਠ 10 ਆਈਐਲਪੀ ਸਮਰਥਕ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਾਈਨੀਵਟਰੈਪ ਨੈਸ਼ਨਲ ਯੂਥ ਫਰੰਟ ਨਾਲ ਸਬੰਧਤ ਆਈਐਲਪੀ ਪੱਖੀ ਕਾਰਕੁਨਾਂ ਨੇ ਆਸਾਮ ਤੋਂ ਆਉਣ ਵਾਲੇ ਕੁਝ ਸੈਲਾਨੀਆਂ ਨੂੰ ਇਨ੍ਹਾਂ ਸਥਾਨਾਂ ਦਾ ਦੌਰਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।

ਪੁਲੀਸ ਸੁਪਰਡੈਂਟ ਸਿਲਵੇਸਟਰ ਨੌਂਗਟੀਂਗਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਨੇ ਸੋਹਰਾ ਅਤੇ ਡਾਵਕੀ ਘੁੰਮਣ ਆਉਣ ਵਾਲੇ ਸੈਲਾਨੀਆਂ ਲਈ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਹਨ ਜਿਸ ਤਹਿਤ ਸੁਰੱਖਿਆ ਕਰਮਚਾਰੀਆਂ ਨੂੰ ਵਿਸ਼ੇਸ਼ ਸਥਾਨਾਂ 'ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਣਅਧਿਕਾਰਤ ਤੌਰ 'ਤੇ ਸੈਲਾਨੀਆਂ ਨੂੰ ਸੋਹਰਾ ਅਤੇ ਡਾਕੀ ਜਾਣ ਤੋਂ ਰੋਕਣ ਲਈ ਉਮਤਿਨਗਰ ਸ਼ਹਿਰ ਵਿੱਚ ਐੱਚਐੱਨਵਾਈਐੱਫ਼ ਦੇ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement

ਹਾਈਨੀਵਟਰੈਪ ਨੈਸ਼ਨਲ ਯੂਥ ਫਰੰਟ ਦੇ ਪ੍ਰਧਾਨ ਸਾਦੋਨ ਬਲਾਹ ਨੇ ਕਿਹਾ ਕਿ ਸੂਬੇ ਤੋਂ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੇ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਉਣ ਵਾਲੀ ਨੀਤੀ ਨੂੰ ਲਾਗੂ ਕਰਨ ਬਾਰੇ ਸਰਕਾਰ ਨੂੰ ਮਜਬੂਰ ਕਰਨ ਲਈ ਇਹ ਕਾਰਵਾਈ ਕੀਤੀ ਹੈ। ਮੇਘਾਲਿਆ ਦੀਆਂ ਵੱਖ-ਵੱਖ ਸੈਰ-ਸਪਾਟਾ ਐਸੋਸੀਏਸ਼ਨਾਂ ਨੇ ਸੈਲਾਨੀਆਂ ਨੂੰ ਰੋਕਣ ਦੇ ਫੈਸਲੇ ਲਈ ਐੱਚਐੱਨਵਾਈਐੱਫ਼ ਦੀ ਸਖ਼ਤ ਨਿੰਦਾ ਕੀਤੀ ਹੈ। ਪੀਟੀਆਈ

 

 

 

 

 

 

Advertisement