For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦਾ ਮੇਘ ਮਲਹਾਰ ਉਤਸਵ ਸ਼ੁਰੂ

06:37 AM Jul 22, 2024 IST
ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦਾ ਮੇਘ ਮਲਹਾਰ ਉਤਸਵ ਸ਼ੁਰੂ
ਸਮਾਗਮ ਦੌਰਾਨ ਕਿਤਾਬ ‘ਗੁਰੂਰੰਗ’ ਲੋਕ ਅਰਪਣ ਕਰਦੀਆਂ ਹੋਈਆਂ ਸ਼ਖ਼ਸੀਅਤਾਂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੁਲਾਈ
ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ (ਸੀਐਸਐਨਏ) ਨੇ ਸ਼ਾਸਤਰੀ ਸੰਗੀਤ ਦੇ ਇੱਕ ਹਫ਼ਤਾ ਚੱਲਣ ਵਾਲੇ ਮੇਘ ਮਲਹਾਰ ਉਤਸਵ ਦਾ ਉਦਘਾਟਨ ਸ਼ਾਸਤਰੀ ਸੰਗੀਤ ’ਤੇ ਆਧਾਰਤ ਖ਼ਿਆਲ ਗਾਇਨ ਦੀਆਂ ਪੰਜਾਬੀ ਧੁਨਾਂ ਬਾਰੇ ਇੱਕ ਪੁਸਤਕ ‘ਗੁਰੂਰੰਗ’ ਦੀ ਘੁੰਡ ਚੁਕਾਈ ਨਾਲ ਕੀਤਾ। ਪੰਡਿਤ ਭੀਮਸੇਨ ਸ਼ਰਮਾ ਵੱਲੋਂ ਲਿਖੀ ਇਸ ਪੁਸਤਕ ਨੂੰ ਲੈਫਟੀਨੈਂਟ ਜਨਰਲ ਰਣਵੀਰ ਸਿੰਘ, ਸੀਐਸਐਨਏ ਦੇ ਚੇਅਰਮੈਨ ਸੁਦੇਸ਼ ਸ਼ਰਮਾ ਅਤੇ ਹੋਰ ਮਾਣਯੋਗ ਮਹਿਮਾਨਾਂ ਨੇ ਮਿਊਜ਼ੀਅਮ ਆਡੀਟੋਰੀਅਮ, ਸੈਕਟਰ-10 ਵਿੱਚ ਲੰਘੀ ਸ਼ਾਮ ਰਿਲੀਜ਼ ਕੀਤਾ।
‘ਗੁਰੂਰੰਗ’ ਆਪਣੀ ਕਿਸਮ ਦੀ ਪਹਿਲੀ ਤੇ ਨਿਵੇਕਲੀ ਪੁਸਤਕ ਹੈ। ਇਸ ਵਿੱਚ ਸ਼ਾਸਤਰੀ ਸੰਗੀਤ ਪ੍ਰੰਪਰਾ ਦੇ ਖ਼ਿਆਲ ਗਾਇਨ ਸਬੰਧੀ ਪੰਜਾਬੀ ਧੁਨਾਂ ਨੂੰ ਦਰਸਾਇਆ ਗਿਆ ਹੈ। ਪੁਸਤਕ ਦੀ ਘੁੰਡ ਚੁਕਾਈ ਮੌਕੇ ਗੁਰੂ ਮਾਂ ਸ੍ਰੀਮਤੀ ਕ੍ਰਿਸ਼ਨਾ ਲਤਾ ਸ਼ਰਮਾ ਦੀ ਯਾਦ ਵਿੱਚ ਸੰਗੀਤਕ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਦੌਰਾਨ ਪੰਡਿਤ ਭੀਮਸੇਨ ਸ਼ਰਮਾ ਦੇ ਸ਼ਾਗਿਰਦਾਂ ਨੇ ਸ਼ਾਸਤਰੀ ਸੰਗੀਤ ਅਤੇ ਸਿਤਾਰ ਪੇਸ਼ਕਾਰੀ ਨਾਲ ਸਮਾਂ ਬੰਨ੍ਹਿਆ। ਜ਼ਿਕਰਯੋਗ ਹੈ ਕਿ ਪੰਡਤ ਭੀਮਸੇਨ ਸ਼ਰਮਾ ਨੂੰ ਉਸਤਾਦ ਅਮੀਰ ਖਾਨ ਸਾਹਿਬ, ਉਸਤਾਦ ਵਿਲਾਇਤ ਖਾਨ ਸਾਹਿਬ, ਪੰਡਿਤ ਦਿਲੀਪ ਚੰਦਰ ਵੇਦੀ ਅਤੇ ਆਚਾਰੀਆ ਬ੍ਰਿਹਸਪਤੀ ਵਰਗੇ ਪ੍ਰਸਿੱਧ ਗੁਰੂਆਂ ਤੋਂ ਸੰਗੀਤ ਵਿਦਿਆ ਪ੍ਰਾਪਤ ਕਰਨ ਦਾ ਫਖ਼ਰ ਹਾਸਲ ਹੈ। ਸੰਗੀਤ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਭਾਰਤ ਸਰਕਾਰ ਦੁਆਰਾ ਵੱਕਾਰੀ ਸੀਨੀਅਰ ਫੈਲੋਸ਼ਿਪ ਅਤੇ ਸੰਗੀਤ ਨਾਟਕ ਅਕਾਦਮੀ ਵੱਲੋਂ ਉਨ੍ਹਾਂ ਨੂੰ ਗਾਉਣ ਅਤੇ ਵਜਾਉਣ ਵਿੱਚ ਉੱਤਮਤਾ ਲਈ ਪ੍ਰਸਿੱਧ ਅੰਮ੍ਰਿਤ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਡਾ. ਵਿਕਰਮ ਜੋਸ਼ੀ, ਡਾ. ਪ੍ਰੋਮਿਲਾ ਪੁਰੀ, ਡਾ. ਪੰਕਜ ਮਾਲਾ, ਵਿਭੂਤੀ ਸ਼ਰਮਾ, ਸੁਸ਼ੀਲ ਜੈਨ ਅਤੇ ਮੇਜਰ ਵਿਭਾਸ ਮੌਜੂਦ ਸਨ।

Advertisement

Advertisement
Author Image

Advertisement
Advertisement
×