For the best experience, open
https://m.punjabitribuneonline.com
on your mobile browser.
Advertisement

ਸੇਂਟ ਕਬੀਰ ਸਕੂਲ ’ਚ ‘ਮੈਗਾ ਕੁਇਜ਼’

10:39 AM Oct 12, 2024 IST
ਸੇਂਟ ਕਬੀਰ ਸਕੂਲ ’ਚ ‘ਮੈਗਾ ਕੁਇਜ਼’
ਪ੍ਰਿੰਸੀਪਲ ਐੱਸਬੀ ਨਾਇਰ ਨਾਲ ਮੁਕਾਬਲੇ ਦੇ ਜੇਤੂ ਵਿਦਿਆਰਥੀ।
Advertisement

ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿੱਚ ਦਸਹਿਰੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਐਸਬੀ ਨਾਇਰ ਦੀ ਪ੍ਰਧਾਨਗੀ, ਪ੍ਰਬੰਧਕ ਨਵਦੀਪ ਕੌਰ ਅਤੇ ਕੁਲਦੀਪ ਕੌਰ ਦੀ ਅਗਵਾਈ ਵਿੱਚ ਬੱਚਿਆਂ ਦੇ ‘ਮੈਗਾ ਕੁਇਜ਼’ ਕਰਵਾਏ ਗਏ। ਇਸ ਵਿੱਚ ਸਕੂਲ ਦੇ ਚਾਰ ਹਾਊਸਾਂ ਐਕਵਾ ਬਲੂ, ਸਨ ਸਾਇਨ ਯੈਲੋ, ਓਸਿਸ ਗਰੀਨ ਅਤੇ ਫਾਇਰੀ ਰੈੱਡ ਦੇ 8-8 ਵਿਦਿਆਰਥੀ ਸ਼ਾਮਲ ਹੋਏ। ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸਵਾਲ ਪੁੱਛੇ ਗਏ। ਅੰਤ ਵਿੱਚ ਜੇਤੂ ਹਾਊਸ ਦੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਐਸਬੀ ਨਾਇਰ ਅਤੇ ਮੈਨੇਜਮੈਂਟ ਮੈਂਬਰਾਂ ਨਵਦੀਪ ਕੌਰ ਅਤੇ ਕੁਲਦੀਪ ਕੌਰ ਵੱਲੋਂ ਸਨਮਾਨਿਆ ਗਿਆ।

Advertisement

Advertisement
Advertisement
Author Image

sukhwinder singh

View all posts

Advertisement