ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰ ਵਰਗ ਦੀਆਂ ਲੋੜਾਂ ਪੂਰਾ ਕਰਦਾ ਹੈ ਬਜਟ: ਨੱਢਾ

04:58 PM Jul 23, 2024 IST

ਨਵੀਂ ਦਿੱਲੀ, 23 ਜੁਲਾਈ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿਚ 2024-25 ਦਾ ਪਹਿਲਾ ਕੇਂਦਰੀ ਬਜਟ ਭਾਰਤ ਦੇ ਟਿਕਾਊ ਵਿਕਾਸ ਅਤੇ ਆਰਥਿਕ ਲਚਕੀਲੇਪਣ ਪ੍ਰਤੀ ਵਚਨਬੱਧਤਾ ਦੇ ਪ੍ਰਮਾਣ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਨਾਲ ਹੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਮਾਜਿਕ ਕਲਿਆਣ ਲਈ ਮਜ਼ਬੂਤ ​​​​ਢਾਂਚਾ ਮੁਹੱਈਆ ਕਰਦਾ ਹੈ। ਇਸ ਬਜਟ ਨਾਲ ਨੌਕਰੀਆਂ ਦੇ ਮੌਕੇ ਵਧਣਗੇ। ਇਸ ਲਈ ਉਹ ਇਸ ਬਜਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਵਲੋਂ ਪਿੰਡਾਂ, ਗਰੀਬ, ਮਹਿਲਾ, ਯੁਵਾ, ਦਲਿਤ ਅਤੇ ਆਦਿਵਾਸੀਆਂ ’ਤੇ ਕੇਂਦਰਿਤ ਬਜਟ ਦਿੱਤਾ ਗਿਆ ਹੈ ਅਤੇ ਇਹ ਬਜਟ ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ ਨੂੰ ਪੂਰਾ ਕਰਦਾ ਹੈ।

Advertisement

Advertisement
Advertisement