For the best experience, open
https://m.punjabitribuneonline.com
on your mobile browser.
Advertisement

ਸ਼ੇਰ-ਏ-ਪੰਜਾਬ ਦਲ ਵੱਲੋਂ ਮੀਟਿੰਗਾਂ ਦੀ ਸ਼ੁਰੂਆਤ

08:34 AM Sep 23, 2024 IST
ਸ਼ੇਰ ਏ ਪੰਜਾਬ ਦਲ ਵੱਲੋਂ ਮੀਟਿੰਗਾਂ ਦੀ ਸ਼ੁਰੂਆਤ
ਗੱਲਬਾਤ ਕਰਦੇ ਹੋਏ ਭਾਈ ਗੁਰਮੀਤ ਸਿੰਘ ਥੂਹੀ, ਜਗਮਿੰਦਰ ਸਿੰਘ ਸਵਾਜਪੁਰ ਤੇ ਹੋਰ ਆਗੂ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 22 ਸਤੰਬਰ
ਨਵੀਂ ਬਣੀ ਪਾਰਟੀ ਸ਼ੇਰ-ਏ-ਪੰਜਾਬ ਦਲ ਦੀ ਅਹਿਮ ਮੀਟਿੰਗ ਹੋਈ। ਪਾਰਟੀ ਦੇ ਮੁੱਖ ਬੁਲਾਰੇ ਜਗਮਿੰਦਰ ਸਿੰਘ ਸਵਾਜ਼ਪੁਰ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਦਲ ਰਾਜ ਪੱਧਰ ’ਤੇ ਪਾਰਟੀ ਦਾ ਵਿਸਥਾਰ ਕਰਨ ਲਈ ਯਤਨਸ਼ੀਲ ਹੈ। ਪਾਰਟੀ ਦੇ ਵਿਸਥਾਰ ਲਈ ਹਰ ਜ਼ਿਲ੍ਹੇ ਵਿਚ ਪੰਜ-ਪੰਜ ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ, ਜਿਸ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ ਗਈ ਹੈ। ਇਸ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿਚ ਇਹ ਮੀਟਿੰਗਾਂ ਕੀਤੀਆਂ ਜਾਣਗੀਆਂ। ਸਵਾਜਪੁਰ ਨੇ ਕਿਹਾ ਕਿ ਅਕਾਲੀ ਦਲ ਨੂੰ ਬਣਿਆਂ ਸੌ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਜਿਸ ਮਕਸਦ ਲਈ ਅਕਾਲੀ ਦਲ ਬਣਿਆ ਸੀ, ਉਸ ’ਤੇ ਪੂਰਾ ਨਹੀਂ ਉਤਰਿਆ। ਪੰਜਾਬ ਤੇ ਪੰਜਾਬੀਅਤ ਵਲੋਂ ਹਮੇਸ਼ਾਂ ਅਕਾਲੀ ਦਲ ਦੇ ਨਾਲ ਖੜ੍ਹਿਆ ਪਰ ਪੰਜਾਬ ਨਾਲ ਕੋਈ ਨਹੀਂ ਖੜ੍ਹਿਆ ਅਤੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਧੋਖਾ ਹੀ ਮਿਲਿਆ ਹੈ। ਹੁਣ ਵੀ ਇਨਸਾਫ ਮੰਗਣ ਤੇ ਆਵਾਜ਼ ਚੁੱਕਣ ਵਾਲਿਆਂ ਨੂੰ ਪੰਜਾਬ ਸਰਕਾਰ ਵਲੋਂ ਜੇਲ੍ਹਾਂ ਵਿਚ ਭੇਜਿਆ ਜਾ ਰਿਹਾ ਹੈ। ਇਸ ਲਈ ਇਹ ਪਾਰਟੀ ਬਣਾਉਣ ਦੀ ਲੋੜ ਪਈ।
ਇਸ ਮੌਕੇ ਭਾਈ ਗੁਰਮੀਤ ਸਿੰਘ ਥੂਹੀ ਕਾਰਜਕਾਰੀ ਪ੍ਰਧਾਨ, ਭਾਈ ਮਨਜੀਤ ਸਿੰਘ ਪੰਡਤਾਂ, ਭਾਈ ਗੁਰਦਰਸ਼ਨ ਸਿੰਘ ਅਬਲੋਵਾਲ, ਭਾਈ ਕਮਲਜੀਤ ਸਿੰਘ, ਭਾਈ ਪ੍ਰਗਟ ਸਿੰਘ ਸੇਖੂਪੁਰ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement