ਸਾਬਕਾ ਵਿਧਾਇਕ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ
08:01 AM Jul 30, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਜੁਲਾਈ
ਲਾਡਵਾ ਦੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੀਨੀਅਰ ਨੇਤਾ ਪਵਨ ਸੈਣੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਪਾਰਟੀ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦਾ ਵੇਰਵਾ ਮੰਗਿਆ ਹੈ। ਉਨ੍ਹਾਂ ਬਾਬੈਨ ਖੇਤਰ ਦੇ ਪਿੰਡ ਭਗਵਾਨਪੁਰਾ, ਰੁੜਕੀ, ਰਾਮ ਸ਼ਰਣ ਮਾਜਰਾ, ਝੰਡੋਲਾ, ਮਹੂਆ ਖੇੜੀ, ਸੰਘੋਰ, ਮੰਗੋਲੀ ਜਾਟਾਨ, ਲਖਮੜੀ, ਬੁਹਾਵੀ ਅਤੇ ਢੰਗਾਲੀ ਮੀਟਿੰਗਾਂ ਦੌਰਾਨ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਭਾਜਪਾ ਆਗੂ ਨੇ ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਦੇ ਫੰਡ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ, ਮਜ਼ਦੂਰਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਸਵਿੰਦਰ ਸੈਣੀ, ਕੌਸ਼ਲ ਸੈਣੀ, ਰਿੰਕੂ ਕਸ਼ਯਪ, ਓਮ ਪ੍ਰਕਾਸ਼ ਸੈਣੀ, ਸੁਰੇਸ਼ ਕਸ਼ਯਪ, ਕਰਮਵੀਰ ਬਾਲਮੀਕੀ, ਅਨਿਲ ਬਾਲਮੀਕੀ, ਰਾਜ ਕੁਮਾਰ ਬੇਦੀ, ਗੁਰਮੇਲ ਸਿੰਘ, ਜਰਨੈਲ ਸਿੰਘ ਹਾਜ਼ਰ ਸਨ।
Advertisement
Advertisement