ਵੰਗਾਰ ਰੈਲੀ ਸਬੰਧੀ ਪਿੰਡਾਂ ’ਚ ਮੀਟਿੰਗਾਂ
10:31 AM Sep 04, 2023 IST
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 3 ਸਤੰਬਰ
ਇੱਥੋਂ ਦੇ ਨੇੜਲੇ ਪਿੰਡ ਬਿਗੜਵਾਲ ਵਿੱਚ 5 ਸਤੰਬਰ ਨੂੰ ਕੀਤੀ ਜਾਣ ਵਾਲੀ ਵੰਗਾਰ ਰੈਲੀ ਨੂੰ ਲੈ ਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਪਿੰਡ ਖਡਿਆਲ, ਬਿਸਨਪੁਰਾ ਤੇ ਛਾਜਲੀ ਆਦਿ ਪਿੰਡਾਂ ਵਿੱਚ ਮੀਟਿੰਗਾਂ ਕਰ ਕੇ ਮਜ਼ਦੂਰ ਪਰਿਵਾਰਾਂ ਨੂੰ ਰੈਲੀ ’ਚ ਪੁੱਜਣ ਦਾ ਸੱਦਾ ਦਿੱਤਾ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਨਮੋਲ, ਜ਼ਿਲ੍ਹਾ ਆਗੁ ਜਗਦੀਪ ਸਿੰਘ, ਮੇਘ ਸਿੰਘ ਤੇ ਜਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਬਿਗੜਵਾਲ ਦੇ ਪਰਿਵਾਰ ਵੱਲੋਂ ਮਜ਼ਦੂਰ ਪਰਿਵਾਰਾਂ ਦੀ ਤੀਜੇ ਹਿੱਸੇ ਦੀ ਜ਼ਮੀਨ ਧੋਖੇ ਨਾਲ ਦੱਬ ਲਈ ਹੈ ਜਿਸ ਉੱਤੇ ਕਦੇ ਸਾਰੇ ਦਲਿਤ ਪਰਿਵਾਰ ਰਲ ਕੇ ਖੇਤੀ ਕਰਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਪਰਿਵਾਰ ਨੇ ਹੁਣ ਜ਼ਮੀਨ ਦੇਣ ਤੋਂ ਮੁੱਕਰ ਗਿਆ ਹੈ।
Advertisement
Advertisement