ਵਿਧਾਇਕ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ
11:01 AM Aug 21, 2020 IST
ਲਖਵੀਰ ਸਿੰਘ ਚੀਮਾ
ਟੱਲੇਵਾਲ, 20 ਅਗਸਤ
Advertisement
ਸੂਬਾ ਸਰਕਾਰ ਵਲੋਂ ਮਾਨਸੂਨ ਸ਼ੈਸ਼ਨ ਲਈ ਸਿਰਫ਼ ਇੱਕ ਦਿਨ ਹੀ ਰੱਖਿਆ ਗਿਆ ਹੈ, ਜੋ ਬਹੁਤ ਘੱਟ ਹੈ। ਇਹ ਪ੍ਰਗਟਾਵਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਗਹਿਲ ਅਤੇ ਭੋਤਨਾ ਵਿੱਚ ਕਾਂਗਰਸ ਪਾਰਟੀ ਛੱਡਣ ਵਾਲੇ ਕਈ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਨ ਸਮੇਂ ਕੀਤਾ। ਵਿਧਾਇਕ ਪੰਡੋਰੀ ਵੱਲੋਂ ਪਿੰਡ ਦੀਵਾਨਾ, ਚੂੰਘਾਂ, ਪੱਖੋਕੇ ਅਤੇ ਛੀਨੀਵਾਲ ਖ਼ੁਰਦ ਵਿੱਚ ਪਾਰਟੀ ਵਰਕਰਾਂ ਨਾਲ ਵੀ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸ਼ੈਸ਼ਨ ਘੱਟੋ ਘੱਟ 10 ਦਿਨ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਵਿਧਾਨ ਸਭਾ ’ਚ ਆਮ ਆਦਮੀ ਪਾਰਟੀ ਮਤਾ ਲੈ ਕੇ ਆਵੇਗੀ। ਇਸ ਮੌਕੇ ਪੀਏ ਬਿੰਦਰ ਸਿੰਘ ਖਾਲਸਾ, ਦਲਜੀਤ ਸਿੰਘ ਧਾਲੀਵਾਲ ਯੂਥ ਪ੍ਰਧਾਨ, ਕੁਲਦੀਪ ਕੀਪਾ ਹਾਜ਼ਰ ਸਨ।
Advertisement
Advertisement