ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੌਹੜਾ ਦੀ ਜਨਮ ਦਿਵਸ ਸਬੰਧੀ ਅਕਾਲੀ ਦਲ ਵੱਲੋਂ ਮੀਟਿੰਗਾਂ

10:42 AM Sep 21, 2024 IST
ਪਟਿਆਲਾ ਸ਼ਹਿਰ ਵਿੱਚ ਮੀਟਿੰਗ ਕਰਦੇ ਹੋਏ ਅਮਰਿੰਦਰ ਬਜਾਜ ਅਤੇ ਅਮਿਤ ਰਾਠੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਸਤੰਬਰ
ਇੱਥੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਵਿੱਚ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਵਸ ਸਬੰਧੀ 24 ਸਤਬੰਰ ਨੂੰ ਕੀਤੇ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਪਟਿਆਲਾ ਦੇ ਹਲਕਾ ਇੰਚਾਰਜ ਅਤੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਅਤੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਦੀ ਅਗਵਾਈ ਹੇਠ ਅੱਜ ਸ਼ਹਿਰੀ ਖੇਤਰ ਨਾਲ਼ ਸਬੰਧਤ ਅਕਾਲੀ ਕਾਰਕੁਨਾਂ ਦੀ ਮੀਟਿੰਗ ਹੋਈ। ਇਸ ਦੌਰਾਨ ਰਾਠੀ ਅਤੇ ਬਜਾਜ ਵੱਲੋਂ ਵਰਕਰਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ। ਅਮਰਿੰਦਰ ਬਜਾਜ ਤੇ ਅਮਿਤ ਰਾਠੀ ਨੇ ਦੱਸਿਆ ਕਿ ਤਿਆਰੀਆਂ ਸਬੰਧੀ ਜਾਇਜ਼ਾ ਲੈਣ ਲਈ ਪਟਿਆਲਾ (ਦਿਹਾਤੀ ਤੇ ਸ਼ਹਿਰੀ) ਹਲਕਿਆਂ ਦੀ ਸਾਂਝੀ ਮੀਟਿੰਗ 21 ਸਤੰਬਰ ਸ਼ਾਮੀ ਹੋਵੇਗੀ। ਕੌਮੀ ਜਨਰਲ ਸਕੱਤਰ ਰਾਜੂਖੰਨਾ ਨੇ ਦੱਸਿਆ ਕਿ 24 ਨੂੰ ਬਲਵਿੰਦਰ ਸਿੰਘ ਭੂੰਦੜ ਤੇ ਹਰਜਿੰਦਰ ਸਿੰਘ ਧਾਮੀ ਸਣੇ ਹੋਰ ਆਗੂ ਵੀ ਪੁੱਜਣਗੇ। ਅੱਜ ਇਸ ਮੀਟਿੰਗ ’ਚ ਯੂਥ ਦੇ ਜਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਲੰਗ, ਸ਼ਹਿਰੀ ਪ੍ਰਧਾਨ ਕਰਨ ਸਾਹਨੀ, ਸੁਖਵਿੰਦਰਪਾਲ ਮਿੰਟਾ, ਜਸਵੰਤ ਟਿਵਾਣਾ, ਇੰਦਰਜੀਤ ਬਿੰਦਰਾ, ਮਨਵਿੰਦਰ ਵੜੈਚ ਤੇ ਕੁਲਦੀਪ ਝਿੰਜਰ ਯੂਥ ਵੀ ਮੌਜੂਦ ਸਨ।
ਉਧਰ, ਘਨੌਰ ਵਿੱਚ ਹਲਕਾ ਪੱਧਰੀ ਮੀਟਿੰਗ ਹੋਈ। ਇਸ ਨੂੰ ਅਕਾਲੀ ਦਲ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਐਨਕੇ ਸ਼ਰਮਾ, ਸਾਬਕਾ ਵਿਧਾਇਕਾ ਹਰਪ੍ਰ੍ਰੀਤ ਕੌਰ ਮੁਖਮੈਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਅਤੇ ਜਸਮੇਰ ਸਿੰਘ ਲਾਛੜੂ, ਸ਼ਰਨਜੀਤ ਸਿੰਘ ਜੋਗੀਪੁਰ ਅਤੇ ਸੁਖਜੀਤ ਸਿੰਘ ਬਘੌਰਾ ਆਦਿ ਨੇ ਸੰਬੋਧਨ ਕੀਤਾ।
ਇਸੇ ਦੌਰਾਨ ਸਮਾਗਮ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਕਰਨੈਲ ਪੰਜੋਲੀ, ਹਰਿੰਦਰਪਾਲ ਚੰਦੂਮਾਜਰਾ ਤੇ ਹਰਿੰਦਰਪਾਲ ਟੌਹੜਾ ਸਣੇ ਕਈ ਹੋਰ ਆਗੂ ਤਿਆਰੀਆਂ ’ਚ ਜੁਟੇ ਹੋਏ ਹਨ। ਅਮਰੀਕਾ ਤੋਂ ਪਰਤਦਿਆਂ ਹੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਇਸ ਸਮਾਗਮ ਦੀਆਂ ਤਿਆਰੀਆਂ ’ਚ ਜੁਟ ਗਏ।

Advertisement

Advertisement