ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਮੀਟਿੰਗਾਂ
08:11 AM Aug 24, 2020 IST
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
Advertisement
ਗੜ੍ਹਸ਼ੰਕਰ, 23 ਅਗਸਤ
ਸੀਪੀਐੱਮ ਦੀ ਕੇਂਦਰੀ ਕਮੇਟੀ ਦੇ ਸੱਦੇ ’ਤੇ ਗੜ੍ਹਸ਼ੰਕਰ ਇਕਾਈ ਵੱਲੋਂ ਪਿੰਡ ਸ਼ਾਹਪੁਰ,ਬਗਵਾਈਂ-ਇਬਰਾਹੀਮਪੁਰ ਵਿੱਚ ਵਿਸ਼ਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਜ਼ਿਲ੍ਹਾ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਰੋਨਾ ਮਹਾਂਮਾਰੀ ਕਰਕੇ ਸੰਕਟ ਮੂੰਹ ਆਈ ਲੋਕਾਈ ਨੂੰ ਬਿਨਾਂ ਤਿਆਰੀ ਤੋਂ ਲੌਕਡਾਊਨ ਤੇ ਕਰਫਿਊ ਲਗਾਕੇ ਦੇਸ਼ ਞਿਚ ਹਫੜਾ-ਤਫੜੀ ਫੈਲਾ ਦਿੱਤੀ ਹੈ। ਲੋਕ ਕਰੋਨਾ ਵਾਇਰਸ ਦੇ ਨਾਲ ਨਾਲ ਭੁੱਖ ਨਾਲ ਵੀ ਮਰਨ ਲੱਗ ਪਏ ਹਨ। ਕਾਮਰੇਡ ਮੱਟੂ ਨੇ ਕਿਹਾ ਕਿ ਹਵਾਈ ਜਹਾਜ਼ਾਂ ਵਿੱਚ ਵਰਤਿਆ ਜਾਂਦਾ ਡੀਜ਼ਲ 22 ਰੁਪਏ ਪ੍ਰਤੀ ਲੀਟਰ ਪਰ ਗਰੀਬ ਲੋਕਾਂ, ਕਿਸਾਨਾਂ, ਮਜ਼ਦੂਰਾਂ ਨੂੰ 74 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ।
Advertisement
Advertisement