‘ਜਾਗੋ ਲੋਕੋ ਜਾਗੋ’ ਮੁਹਿੰਮ ਤਹਿਤ ਔਰਤਾਂ ਨਾਲ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 10 ਜੁਲਾਈ
ਭਾਜਪਾ ਦੇ ਮੈਡੀਕਲ ਸੈੱਲ ਦੇ ਸੂਬਾ ਕਨਵੀਨਰ ਡਾ. ਨਰੇਸ਼ ਚੌਹਾਨ ਨੇ ‘ਜਾਗੋ ਲੋਕੋ ਜਾਗੋ’ ਮੁਹਿੰਮ ਤਹਿਤ ਨਸ਼ਿਆਂ ਦੀ ਰੋਕਥਾਮ ਲਈ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਨਾਲ ਖਮਾਣੋਂ ਵਿਖੇ ਮੀਟਿੰਗ ਕੀਤੀ ਅਤੇ ਪੰਜਾਬ ਵਿੱਚ ਨਸ਼ਿਆਂ ਸਬੰਧੀ ਹਾਲਾਤਾਂ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਇਸ ਦੌਰਾਨ ਔਰਤਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਇਸ ਨਾਲ ਪੰਜਾਬ ਦੀ ਨੌਜਵਾਨੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੀ ਹੈ। ਇਸ ਮੌਕੇ ਡਾ. ਨਰੇਸ਼ ਚੌਹਾਨ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਹਰਜਿੰਦਰ ਕੌਰ ਅਮਰਾਲਾ, ਗੁਰਮੀਤ ਕੌਰ, ਜਸਪ੍ਰੀਤ ਕੌਰ ਅਮਰਾਲਾ, ਰਾਕੇਸ਼ ਅਮਰਾਲਾ, ਗੁਰਜੀਤ ਕੌਰ ਤੇ ਹਰਦੀਪ ਕੌਰ ਚੜ੍ਹੀ, ਹਰਮੇਸ਼ ਕੌਰ ਕਾਲੇਮਾਜਰਾ, ਮਨਜੀਤ ਕੌਰ ਖੰਟ, ਸੁਖਵਿੰਦਰ ਕੌਰ ਤੇ ਬਲਜਿੰਦਰ ਕੌਰ ਹਵਾਰਾ ਕਲਾਂ, ਬਲਜਿੰਦਰ ਕੌਰ ਰਤੋਂ, ਗੁਰਪ੍ਰੀਤ ਕੌਰ ਕਾਲੇਵਾਲ, ਬਲਜਿੰਦਰ ਕੌਰ ਬੌੜ, ਬਲਬੀਰ ਕੌਰ ਰਾਏ, ਭਗਵੰਤ ਕੌਰ ਭੜੀ, ਸੁਖਜੀਤ ਕੌਰ ਮੋਹਨ ਮਾਜਰਾ, ਜਸਮੀਤ ਕੌਰ ਮਾਨਪੁਰ, ਲਖਵਿੰਦਰ ਕੌਰ, ਕੁਲਦੀਪ ਬਿਲਾਸਪੁਰ, ਪਰਮਜੀਤ ਨੰਗਲਾਂ, ਪਰਮਜੀਤ ਰਾਣਵਾਂ ਆਦਿ ਹਾਜ਼ਰ ਸਨ।