ਵਿਧਾਨ ਸਭਾ ਕਮੇਟੀ ਵੱਲੋਂ ’ਵਰਸਿਟੀ ਸਟਾਫ਼ ਤੇ ਵਿਦਿਆਰਥੀਆਂ ਨਾਲ ਮੁਲਾਕਾਤ
07:53 AM Sep 27, 2024 IST
ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼ਰੇਣੀਆਂ ਦੀ ਭਲਾਈ ਬਾਰੇ ਕਮੇਟੀ ਨੇ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਅਧਿਕਾਰੀਆਂ, ਪੱਛੜੀਆਂ ਸ਼ਰੇਣੀਆਂ ਨਾਲ ਸਬੰਧਤ ਅਮਲੇ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਮੁਲਕਾਤ ਕੀਤੀ। ਇਸ ਦੌਰਾਨ ਕਮੇਟੀ ਮੈਂਬਰਾਂ ਨੇ ਉਕਤ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹਰੇਕ ਸਮੱਸਿਆ ਬਾਰੇ ਕਮੇਟੀ ਕੋਲ ਲਿਖਤੀ ਤੌਰ ’ਤੇ ਵੇਰਵੇ ਭੇਜਣ ਲਈ ਕਿਹਾ ਗਿਆ। ਕਮੇਟੀ ਮੈਂਬਰਾਂ ਨੇ ਹਰੇਕ ਸਮੱਸਿਆ ਹੱਲ ਦਾ ਭਰੋਸਾ ਦਿਵਾਇਆ।
ਡਾ. ਰਵਜੋਤ ਸਿੰਘ ਦੀ ਅਗਵਾਈ ਹੇਠਲੀ ਇਸ ਕਮੇਟੀ ਦੇ ਮੈਂਬਰਾਂ ’ਚ ਅਮਿਤ ਰਤਨ ਕੋਟਫੱਤਾ, ਡਾ. ਚਰਨਜੀਤ ਸਿੰਘ, ਦਲਬੀਰ ਸਿੰਘ ਟੌਂਗ, ਗੁਰਦੇਵ ਸਿੰਘ ਦੇਵਮਾਨ, ਜਗਸੀਰ ਸਿੰਘ, ਜਸਬੀਰ ਸਿੰਘ ਸੰਧੂ, ਲਾਭ ਸਿੰਘ ਉੱਗੋਕੇ, ਮਹਿੰਦਰ ਭਗਤ, ਡਾ. ਨਛੱਤਰ ਪਾਲ, ਰਜਨੀਸ਼ ਕੁਮਾਰ ਦਹੀਆ, ਸੁਖਵਿੰਦਰ ਸਿੰਘ ਕੋਟਲੀ ਅਤੇ ਵਿਕਰਮਜੀਤ ਸਿੰਘ ਚੌਧਰੀ ਸ਼ਾਮਲ ਹਨ।
Advertisement
Advertisement