ਸਿਹਤ ਵਿਭਾਗ ਵੱਲੋਂ ਨਰਸਿੰਗ ਕਾਲਜਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਦਸੰਬਰ
ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠਾਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ ਵੱਲੋਂ ਅੱਜ ਸਮੂਹ ਨਰਸਿੰਗ ਕਾਲਜਾਂ ਦੇ ਪ੍ਰਿਸੀਪਲਾਂ ਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਇਸ ਦੌਰਾਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਉਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਸਾਰੇ ਹੀ ਨਰਸਿੰਗ ਕਾਲਜਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸਿਹਤ ਵਿਭਾਗ ਨੂੰ ਸਮਾਂ-ਬੱਧ ਤਰੀਕੇ ਨਾਲ ਆਪਣੇ ਨਰਸਿੰਗ ਸਟੂਡੈਂਟਸ ਦਾ ਰੋਸਟਰ ਸਿਹਤ ਵਿਭਾਗ ਨੂੰ ਹਰ ਮਹੀਨੇ ਜਮ੍ਹਾਂ ਕਰਵਾਉਣਗੇ ਤਾਂ ਜੋ ਲੋਕਾਂ ਨੂੰ ਜ਼ਰੂਰੀ ਸਿਹਤ ਸਹੂਲਤਾਂ ਜਿਵੇਂ ਕਿ ਜ਼ੱਚਾ-ਬੱਚਾ ਸਿਹਤ ਸੰਭਾਲ, ਜਣੇਪਾ ਸੁਵਿਧਾਵਾਂ, ਜਨਣੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ, ਜੇ.ਐੱਸ.ਵਾਈ., ਪਰਿਵਾਰ ਨਿਯੋਜਨ, ਟੀਕਾਕਰਨ ਸੁਵਿਧਾਵਾਂ, ਮਲੇਰੀਆ/ ਡੇਂਗੂ, ਗੈਰ-ਸੰਚਾਰੀ ਬਿਮਾਰੀਆਂ, ਟੀ.ਬੀ.ਦਾ ਮੁਫਤ ਇਲਾਜ, ਕੋਹੜ ਰੋਗ ਸੰਬਧੀ ਇਲਾਜ ਦੀਆਂ ਸੁਵਿਧਾਵਾਂ, ਬਰਸਾਤੀ ਮੌਸਮ ਦੌਰਾਣ ਪਾਣੀ ਨਾਲ ਫੈਲਣ ਵਾਲੇ ਰੋਗਾਂ ਦੀ ਰੋਕਥਾਮ ਅਤੇ ਵੱਖ-ਵੱਖ ਪ੍ਰੋਗਰਾਮਾਂ ਸੰਬਧੀ ਜਾਗਰੂਕਤਾ ਕੈਂਪ ਆਦਿ ਵਿੱਚ ਇਨ੍ਹਾਂ ਨਰਸਿੰਗ ਵਿਦਿਆਰਥੀਆਂ ਦੀ ਮਦਦ ਲਈ ਜਾ ਸਕੇ।