For the best experience, open
https://m.punjabitribuneonline.com
on your mobile browser.
Advertisement

ਸਿੱਖਿਆ ਪ੍ਰੋਵਾਈਡਰਾਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

08:39 AM Jan 12, 2024 IST
ਸਿੱਖਿਆ ਪ੍ਰੋਵਾਈਡਰਾਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
ਕਾਂਝਲਾ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੇ ਹੋਏ ਆਗੂ ਬੀਬੀ ਗਗਨਦੀਪ ਕੌਰ ਲੱਡਾ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 11 ਜਨਵਰੀ
ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਕੱਚਿਆਂ ਤੋਂ ਪੱਕੇ ਕੀਤੇ 8736 ਅਧਿਆਪਕਾਂ ਦੇ ਮਹਿਜ਼ ਤਨਖਾਹ ਵਾਧੇ ਨੂੰ ਪੇਅ-ਸਕੇਲ ਆਧਾਰਿਤ ਕਰਨ ਦੀ ਜ਼ੋਰਦਾਰ ਮੰਗ ਉਠਾਈ ਹੈ। ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਿੰਦਰ ਸਿੰਘ ਸੋਹੀ ਅਤੇ ਮੈਡਮ ਗਗਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਕਾਂਝਲਾ ’ਚ ਮੁੱਖ ਮੰਤਰੀ ਭਗਵੰਤ ਮਾਨ ਕੋਲ ਆਪਣੀਆਂ ਮੰਗਾਂ ਉਠਾਈਆਂ ਹਨ, ਜਿਨ੍ਹਾਂ ਵਿੱਚ ਮੁੱਖ ਸਰਕਾਰ ਦੇ ਨਿਯਮਾਂ ਅਨੁਸਾਰ ਪਰਾਨ ਨੰਬਰ ਜਾਰੀ ਕਰਦਿਆਂ ਸਬੰਧਤ ਅਧਿਆਪਕਾਂ ਦਾ ਐੱਨਪੀਐੱਸ ਕੱਟਿਆ ਜਾਵੇ, ਪਰਖ ਕਾਲ ਪੂਰਾ ਹੋਣ ’ਤੇ ਸਾਰੇ ਭੱਤੇ ਲਾਗੂ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ, ਪੰਜਾਬ ਦੇ ਆਮ ਰੈਗੂਲਰ ਮੁਲਾਜ਼ਮਾਂ ਦੀ ਤਰ੍ਹਾਂ 8736 ਅਧਿਆਪਕਾਂ ਨੂੰ ਸਾਰੇ ਲਾਭ ਮਿਲਣੇ ਯਕੀਨੀ ਬਣਾਏ ਜਾਣ ਅਤੇ ਆਈਈਵੀ ਅਧਿਆਪਕਾਂ ਦੀ ਯੋਗਤਾ ਐਡ ਕੀਤੀ ਜਾਵੇ। ਭਾਰੀ ਰੋਕਾਂ ਦੇ ਬਾਵਜੂਦ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਆਪਣੀ ਗੱਲ ਕਹਿਣ ’ਚ ਕਾਮਯਾਬ ਰਹੀ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੀ ਆਗੂ ਬੀਬੀ ਗਗਨਦੀਪ ਕੌਰ ਲੱਡਾ ਨੇ ਇਸ ਪ੍ਰਤੀਨਿਧ ਕੋਲ ਦਾਅਵਾ ਕੀਤਾ ਕਿ ਉਨ੍ਹਾਂ ਮੁੱਖ ਮੰਤਰੀ ਕੋਲ ਅਪੀਲ ਕੀਤੀ ਕਿ 214 ਦਿਨਾਂ ਤੋਂ ਉਕਤ ਮੰਗਾਂ ਮਨਵਾਉਣ ਲਈ ਟੈਂਕੀ ’ਤੇ ਡਟੇ ਜਥੇਬੰਦੀ ਦੇ ਮੋਹਰੀ ਆਗੂ ਇੰਦਰਜੀਤ ਮਾਨਸਾ ਨੂੰ ਅਧਿਆਪਕਾਂ ਦੀ ਹੱਕੀ ਮੰਗਾਂ ਮੰਨ ਕੇ ਫੌਰੀ ਟੈਂਕੀ ਤੋਂ ਉਤਾਰਨ ਦੀ ਗੱਲ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਮੰਗ ਨੂੰ ਗੰਭੀਰਤਾ ਨਾਲ ਸੁਣਿਆ ਤੇ ਇਸ ਮਸਲੇ ਦੇ ਸਾਰਥਕ ਹੱਲ ਦਾ ਭਰੋਸਾ ਦਿੱਤਾ।

Advertisement

Advertisement
Author Image

joginder kumar

View all posts

Advertisement
Advertisement
×