ਮਨੀਸ਼ਾ ਕੋਇਰਾਲਾ ਵੱਲੋਂ ਰਿਸ਼ੀ ਸੂਨਕ ਨਾਲ ਮੁਲਾਕਾਤ
05:52 PM May 22, 2024 IST
ਨਵੀਂ ਦਿੱਲੀ, 22 ਮਈ
Advertisement
ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਬਰਤਾਨੀਆ-ਨੇਪਾਲ ਦੋਸਤੀ ਸੰਧੀ ਦੇ 100 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਨੇਪਾਲ ਵਿੱਚ ਜਨਮੀ ਅਦਾਕਾਰਾ ਨੇ ਆਪਣੀ ਪੋਸਟ ਵਿੱਚ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਊਂਟ ਐਵਰੈਸਟ ਬੇਸ ਕੈਂਪ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ।’’
Advertisement
Advertisement
Related News
Advertisement