ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਸਡੀਐੱਮ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

08:42 AM Apr 25, 2024 IST
ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਐੱਸਡੀਐੱਮ ਜਗਦੀਸ਼ ਚੰਦਰ।

ਪੱਤਰ ਪ੍ਰੇਰਕ
ਰਤੀਆ, 24 ਅਪਰੈਲ
ਸਹਾਇਕ ਚੋਣ ਅਫ਼ਸਰ ਅਤੇ ਐੱਸਡੀਐੱਮ ਜਗਦੀਸ਼ ਚੰਦਰ ਨੇ ਕਿਹਾ ਕਿ ਚੋਣਾਂ ਦੇ ਸਫ਼ਲ ਆਯੋਜਨ ’ਚ ਪੋਲਿੰਗ ਪਾਰਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਨਿਰਪੱਖ ਚੋਣਾਂ ਕਰਵਾਉਣਾ ਪੋਲਿੰਗ ਪਾਰਟੀ ਦੀ ਨੈਤਿਕ ਜ਼ਿੰਮੇਵਾਰੀ ਹੈ। ਇਸ ਲਈ ਚੋਣ ਪ੍ਰਕਿਰਿਆ ਨਾਲ ਜੁੜੇ ਰਤੀਆ ਖੇਤਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਐੱਮਐੱਮ ਕਾਲਜ ’ਚ ਹੋਣ ਵਾਲੀ ਰਿਹਰਸਲ ਵਿੱਚ ਸਮੇਂ ਸਿਰ ਪੁੱਜਣਾ ਯਕੀਨੀ ਬਣਾਉਣ। ਐੱਸਡੀਐੱਮ ਜਗਦੀਸ਼ ਚੰਦਰ ਨੇ ਕਿਹਾ ਕਿ ਈਡੀਸੀ ਲਈ ਫਾਰਮ 12ਏ ਭਰਨਾ ਪਵੇਗਾ ਅਤੇ ਬੈਲਟ ਪੇਪਰ ਲੈਣ ਲਈ ਫਾਰਮ ਨੰਬਰ 12 ਭਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਈਡੀਸੀ ਰਾਹੀਂ ਪੋਲਿੰਗ ਡਿਊਟੀ ’ਤੇ ਤਾਇਨਾਤ ਕਰਮਚਾਰੀ ਸਬੰਧਤ ਪੋਲਿੰਗ ਕੇਂਦਰ ਵਿੱਚ ਆਪਣੀ ਵੋਟ ਪਾ ਸਕਣਗੇ।

Advertisement

Advertisement
Advertisement