ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿਉਂਸਿਪਲ ਐਕਸ਼ਨ ਕਮੇਟੀ ਤੇ ਫੈੱਡਰੇਸ਼ਨ ਵੱਲੋਂ ਮੰਤਰੀ ਤੇ ਡਾਇਰੈਕਟਰ ਨਾਲ ਮੀਟਿੰਗ

10:08 AM Nov 22, 2024 IST

ਪੱਤਰ ਪ੍ਰੇਰਕ
ਚੰਡੀਗੜ੍ਹ, 21 ਨਵੰਬਰ
ਮਿਉਂਸਿਪਲ ਐਕਸ਼ਨ ਕਮੇਟੀ ਅਤੇ ਮਿਉਂਸਿਪਲ ਫੈੱਡਰੇਸ਼ਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਅਤੇ ਡਾਇਰੈਕਟਰ ਸਥਾਨਕ ਸਰਕਾਰ ਗੁਰਪ੍ਰੀਤ ਖਹਿਰਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮਿਉਂਸਿਪਲ ਐਕਸ਼ਨ ਕਮੇਟੀ ਦੇ ਕਨਵੀਨਰ ਰਮੇਸ਼, ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਵਾਲੀਆ ਬੁਢਲਾਡਾ ਅਤੇ ਅਸ਼ੋਕ ਸਾਰਵਾਨ, ਕੁਲਦੀਪ ਸ਼ਰਮਾ ਫ਼ਰੀਦਕੋਟ, ਨਾਇਬ ਸਿੰਘ ਜੈਤੋ ਆਦਿ ਨੇ ਮੰਤਰੀ ਅਤੇ ਡਾਇਰੈਕਟਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ। ਮੁਲਾਜ਼ਮ ਦੀਆਂ ਮੁੱਖ ਮੰਗਾਂ ਨਗਰ ਕੌਂਸਲਾਂ, ਨਗਰ ਨਿਗਮਾਂ, ਨਗਰ ਪੰਚਾਇਤਾਂ ਵਿੱਚ ਕੰਮ ਕਰਦੇ ਸਮੂਹ ਆਊਟਸੋਰਸਡ ਮੁਲਾਜ਼ਮ ਜਿਨ੍ਹਾਂ ਵਿੱਚ ਸਫ਼ਾਈ ਸੇਵਕ, ਕਲਰਕ, ਕੰਪਿਊਟਰ ਅਪਰੇਟਰ, ਸੇਵਾਦਾਰ ਆਦਿ ਨੂੰ ਕੰਟਰੈਕਟ ’ਤੇ ਕਰਵਾਉਣਾ ਸ਼ਾਮਲ ਹੈ।

Advertisement

Advertisement