ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਖਜਿੰਦਰ ਰੰਧਾਵਾ ਵੱਲੋਂ ਗਡਕਰੀ ਨਾਲ ਮੁਲਾਕਾਤ

07:43 AM Jul 05, 2024 IST
ਨਿਤਿਨ ਗਡਕਰੀ ਨੂੰ ਮਿਲਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ।

ਨਿੱਜੀ ਪੱਤਰ ਪ੍ਰੇਰਕ
ਬਟਾਲਾ, 4 ਜੁਲਾਈ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੇਂਦਰ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਬਟਾਲਾ ਸ਼ੂਗਰ ਮਿੱਲ ਵਾਲੇ ਹਾਈਵੇਅ ’ਤੇ ਪੁਲ ਬਣਾਉਣ ਅਤੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਸੱਕੀ ਨਾਲੇ ਉਤੇ ਬਣੇ ਪੁਲ ਦੇ ਸਪੈਨ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਤਾਂ ਜੋ ਬਰਸਾਤੀ ਮੌਸਮ ਦੌਰਾਨ ਪਾਣੀ ਨਿਰਵਿਘਨ ਲੰਘ ਸੱਕੇ ਤੇ ਸੱਕੀ ਨਾਲੇ ਦੇ ਨਾਲ ਲੱਗਦੇ ਪਿੰਡਾਂ ’ਚ ਪਾਣੀ ਭਰਨ ਤੋਂ ਬਚਾਇਆ ਜਾ ਸਕੇ। ਸ੍ਰੀ ਰੰਧਾਵਾ ਨੇ ਦੱਸਿਆ ਕਿ ਸ਼ੂਗਰ ਮਿੱਲ ਬਟਾਲਾ ਕੋਲੋਂ ਦੀ ਲੰਘਦੇ ਨੈਸ਼ਨਲ
ਹਾਈਵੇਅ ’ਤੇ ਪੁਲ ਦੀ ਉਸਾਰੀ ਹੋਣਾ ਸਮੇਂ ਦੀ ਅਹਿਮ ਮੰਗ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਗਡਕਰੀ ਨੇ ਇਨ੍ਹਾਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਹਲਕਾ ਗੁਰਦਾਸਪੁਰ ਦੇ ਵੋਟਰਾਂ ਨਾਲ ਹੋਰ ਕੀਤੇ ਵਾਅਦਿਆਂ ’ਚ ਇਹ ਵੀ ਇੱਕ ਵਾਅਦਾ ਹੈ। ਉਨ੍ਹਾਂ ਲੋਕ ਸਭਾ ਹਲਕੇ ਦੇ ਕੰਮਾਂ ਦੀ ਪੈਰਵੀ ਚਾਲੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਾਸੀਆਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਆਉਂਦੇ ਸਮੇਂ ਵਿੱਚ ਪੂਰੇ ਹੋਣਗੇ। ਉਧਰ ਇੱਕ ਵੱਖਰੇ ਬਿਆਨ ਵਿੱਚ ਰੰਧਾਵਾ ਨੇ ਆਖਿਆ ਕਿ ਦਲ-ਬਦਲੂ ਕਿਸੇ ਦੇ ਮਿੱਤ ਨਹੀਂ ਹੁੰਦੇ, ਇਹ ਲੋਕ ਆਪਣੇ ਨਿੱਜੀ ਮੁਫਾਦਾਂ ਲਈ ਆਪਣੀ ਮਾਂ ਪਾਰਟੀ ਨੂੰ ਛੰਡਣ ਲਈ ਪਲ ਨਹੀਂ ਲਾਉਂਦੇ। ਉਨ੍ਹਾਂ ਦੱਸਿਆ ਕਿ ਅਜਿਹੇ ਦਲ ਬਦਲੂ ਲੋਕਾਂ ਨੂੰ ਜਨਤਾ ਜਲਦੀ ਹੀ ਉਨ੍ਹਾਂ ਦੀ ਅਸਲੀ ਜਗ੍ਹਾ ਦਿਖਾ ਦਿੰਦੀ ਹੈ।

Advertisement

Advertisement
Advertisement