ਘੱਟੋ-ਘੱਟ ਪੈਨਸ਼ਨ 7500 ਰੁਪਏ ਕਰਨ ਲਈ ਵਿੱਤ ਮੰਤਰੀ ਨਾਲ ਮੁਲਾਕਾਤ
06:25 AM Jan 11, 2025 IST
ਨਵੀਂ ਦਿੱਲੀ, 10 ਜਨਵਰੀ
ਈਪੀਐੱਫਓ ਦੀ ਪੈਨਸ਼ਨ ਯੋਜਨਾ ਦੇ ਘੇਰੇ ’ਚ ਆਉਣ ਵਾਲੇ ਪੈਨਸ਼ਨਧਾਰਕਾਂ ਦੇ ਇੱਕ ਵਫ਼ਦ ਨੇ ਮਹਿੰਗਾਈ ਭੱਤੇ ਨਾਲ ਘੱਟੋ ਘੱਟ ਪੈਨਸ਼ਨ 7500 ਰੁਪਏ ਮਹੀਨਾ ਕੀਤੇ ਜਾਣ ਸਮੇਤ ਹੋਰ ਮੰਗਾਂ ’ਤੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਈਪੀਐੱਸ 95 ਕੌਮੀ ਸੰਘਰਸ਼ ਕਮੇਟੀ (ਐੱਨਏਸੀ) ਦੇ ਕੌਮੀ ਪ੍ਰਧਾਨ ਕਮਾਂਡਰ ਅਸ਼ੋਕ ਰਾਊਤ ਨੇ ਵਫ਼ਦ ਸਮੇਤ ਸੀਤਾਰਮਨ ਨਾਲ ਮੁਲਾਕਾਤ ਮਗਰੋਂ ਕਿਹਾ, ‘ਵਿੱਤ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਸਾਡੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।’ ਰਾਊਤ ਅਨੁਸਾਰ, ‘ਇਹ ਭਰੋਸਾ ਸਾਨੂੰ ਉਮੀਦ ਦਿੰਦਾ ਹੈ। ਸਰਕਾਰ ਨੂੰ ਅਗਾਮੀ ਬਜਟ ਸੈਸ਼ਨ ’ਚ 7500 ਰੁਪਏ ਘੱਟੋ ਘੱਟ ਪੈਨਸ਼ਨ ਤੇ ਮਹਿੰਗਾਈ ਭੱਤੇ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਤੋਂ ਘੱਟ ਕੁਝ ਵੀ ਸੀਨੀਅਰ ਨਾਗਰਿਕਾਂ ਨੂੰ ਸਨਮਾਨ ਭਰੀ ਜ਼ਿੰਦਗੀ ਦੇਣ ’ਚ ਨਾਕਾਮ ਹੋਵੇਗਾ।’ -ਪੀਟੀਆਈ
Advertisement
Advertisement