ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਡਰਬ੍ਰਿਜ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ ਡੀਆਰਐੱਮ ਨਾਲ ਮੁਲਾਕਾਤ

09:04 AM Jul 22, 2024 IST
ਰੇਲਵੇ ਦੇ ਡੀਆਰਐੱਮ ਸੁਖਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਵਿਧਾਇਕ ਡਾ. ਕ੍ਰਿਸ਼ਨ ਮਿੱਢਾ।

ਮਹਾਂਵੀਰ ਮਿੱਤਲ
ਜੀਂਦ, 21 ਜੁਲਾਈ
ਜੀਂਦ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਜੀਂਦ ਦੇ ਰੇਲਵੇ ਜੰਕਸ਼ਨ ’ਤੇ ਪਹੁੰਚੇ ਰੇਲਵੇ ਦੇ ਡੀਆਰਐੱਮ ਸੁਖਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੁਝ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ। ਉਨ੍ਹਾਂ ਜੀਂਦ ’ਚ ਤਿੰਨ ਅੰਡਰਬ੍ਰਿਜ ਦਾ ਨਿਰਮਾਣ ਕੰਮ ਜਲਦੀ ਸ਼ੁਰੂ ਕਰਵਾਉਣਾ, ਦਿੱਲੀ ਤੋਂ ਅੰਮ੍ਰਿਤਸਰ ਵਾਇਆ ਜੀਂਦ-ਬਿਆਸ ਅਤੇ ਕੁਰੂਕਸ਼ੇਤਰ-ਦਿੱਲੀ ਵਾਇਆ ਜੀਂਦ ਟ੍ਰੇਨ ਦੇ ਵਿਸਥਾਰੀਕਰਨ ਦੀ ਮੰਗ ਕੀਤੀ। ਇਸ ’ਤੇ ਡੀਆਰਐੱਮ ਸੁਖਵਿੰਦਰ ਸਿੰਘ ਨੇ ਵਿਧਾਇਕ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗਾਂ ’ਤੇ ਜਲਦੀ ਹੀ ਕਾਰਵਾਈ ਕਰ ਦਿੱਤੀ ਜਾਵੇਗੀ।
ਵਿਧਾਇਕ ਨੇ ਉਨ੍ਹਾਂ ਨੂੰ ਦੱਸਿਆ ਕਿ ਜੀਂਦ ਤੋਂ ਵੱਡੀ ਗਿਣਤੀ ਸ਼ਰਧਾਲੂ ਅੰਮ੍ਰਿਤਸਰ ਤੋਂ ਬਿਆਸ ਜਾਂਦੇ ਹਨ ਪਰ ਰੇਲ ਗੱਡੀ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਦਿੱਲੀ ਤੋਂ ਅੰਮ੍ਰਿਤਸਰ ਵਾਇਆ ਜੀਂਦ-ਬਿਆਸ ਅਤੇ ਕੁਰੂਕਸ਼ੇਤਰ-ਦਿੱਲੀ ਵਾਇਆ ਜੀਂਦ ਟ੍ਰੇਨ ਦਾ ਵਿਸਥਾਰ ਕਰ ਦਿੱਤਾ ਜਾਵੇ ਤਾਂ ਜੀਂਦ ਦੇ ਹਜ਼ਾਰਾਂ ਸ਼ਰਧਾਲੂਆਂ ਨੂੰ ਇਸ ਦਾ ਲਾਭ ਹੋਵੇਗਾ ਅਤੇ ਉਹ ਬਿਨਾ ਕਿਸੇ ਪ੍ਰੇਸ਼ਾਨੀ ਦੇ ਬਿਆਸ ਅਤੇ ਅੰਮ੍ਰਿਤਸਰ ਜਾ ਸਕਣਗੇ। ਇਸ ਦੇ ਨਾਲ ਹੀ ਵਿਧਾਇਕ ਨੇ ਡੀਆਰਐੱਮ ਨੂੰ ਦੱਸਿਆ ਕਿ ਜੀਂਦ ਵਿੱਚ ਤਿੰਨ ਅੰਡਰਬ੍ਰਿਜ ਪ੍ਰਸਤਾਵਿਤ ਹਨ। ਇਨ੍ਹਾਂ ’ਤੇ ਟੈਂਡਰ ਪ੍ਰੀਕਿਰਿਆ ਵੀ ਪੂਰੀ ਹੋ ਚੁੱਕੀ ਹੈ। ਅਜਿਹੇ ਵਿੱਚ ਇਨ੍ਹਾਂ ਦਾ ਨਿਰਮਾਣ ਕਾਰਨ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਣਾ ਚਾਹੀਦਾ ਹੈ। ਵਿਧਾਇਕ ਨੇ ਦੱਸਿਆ ਕਿ ਦੇਵੀ ਲਾਲ ਚੌਕ ’ਤੇ ਅੰਡਰਪਾਸ, ਜੀਂਦ-ਪਾਣੀਪਤ ਰੇਲਵੇ ਲਾਈਨ ’ਤੇ ਐਂਪਲਾਈਜ਼ ਕਲੋਨੀ ਨੇੜੇ ਅੰਡਰਪਾਸ ਅਤੇ ਰੇਲਵੇ ਰੈਸਟ ਹਾਊਸ ਕੋਲ ਵੀ ਰੇਲਵੇ ਅੰਡਰਪਾਸ ਬਣਾਇਆ ਜਾਣਾ ਹੈ, ਇਨ੍ਹਾਂ ’ਤੇ ਛੇਤੀ ਹੀ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਣਾ ਚਾਹੀਦਾ ਹੈ।

Advertisement

Advertisement
Advertisement