ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਹਤ ਕਾਮਿਆਂ ਵੱਲੋਂ ਸਿਵਲ ਸਰਜਨ ਨਾਲ ਮੀਟਿੰਗ

07:11 AM Jul 19, 2024 IST
ਸਿਵਲ ਸਰਜਨ ਨਾਲ ਮੀਟਿੰਗ ਕਰਦੇ ਹੋਏ ਜਥੇਬੰਦੀ ਦੇ ਆਗੂ। -ਫੋਟੋ: ਰਾਣੂ

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 18 ਜੁਲਾਈ
ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਮੁਲਾਜ਼ਮਾਂ ਦੀਆਂ ਜ਼ਿਲ੍ਹਾ ਪੱਧਰੀ ਮੰਗਾਂ ਦੇ ਸਬੰਧ ਵਿੱਚ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਨਾਲ ਮੀਟਿੰਗ ਹੋਈ। ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਰਾਜੇਸ਼ ਰਿਖੀ ਨੇ ਦੱਸਿਆ ਕੇ ਮੀਟਿੰਗ ਵਿੱਚ ਯੂਨੀਅਨ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਏਸੀਪੀ ਕੇਸ, ਮੈਡੀਕਲ ਬਿਲਾਂ ਦਾ ਬਜਟ ਲਿਆਉਣ, ਖਾਲੀ ਪਏ ਸੈਂਟਰਾਂ ’ਤੇ ਮੇਲ- ਫੀਮੇਲ ਨੂੰ ਲਗਾ ਕੇ ਵਾਧੂ ਕੰਮ ਨਾ ਕਰਾਉਣ, ਤੰਬਾਕੂ ਚਲਾਨ ਲਈ ਬਲਾਕ ਪੱਧਰੀ ਕਮੇਟੀ ਬਣਾਉਣ, ਬਲਾਕਾਂ ਵਿੱਚੋ ਭੇਜੇ ਜਾਂਦੇ ਕੇਸਾਂ ਦਾ ਨਿਪਟਾਰਾ ਸਮਾਂਵੱਧ ਕਰਨ, ਜੀਪੀਐੱਫ਼ ਕੇਸਾਂ ਨੂੰ ਆਨਲਾਈਨ ਕਰਾਉਣ ਸਬੰਧੀ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਵੱਲੋਂ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਨੂੰ ਮੌਕੇ ’ਤੇ ਹੀ ਪੂਰਾ ਕੀਤਾ ਗਿਆ ਅਤੇ ਕੁੱਝ ਮੰਗਾਂ ਨੂੰ ਪੂਰਾ ਕਰਨ ਲਈ ਉੱਚ ਦਫ਼ਤਰ ਭੇਜਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਗੁਲਜ਼ਾਰ ਖ਼ਾਨ, ਜਗਤਾਰ ਸਿੰਘ,ਕਰਮ ਦੀਨ, ਚਮਕੌਰ ਸਿੰਘ, ਮੁਨਵੱਰ ਜਹਾਂ, ਬੂਟਾ ਖ਼ਾਂ, ਬਲਵਿੰਦਰ ਸਿੰਘ, ਮੁਹੰਮਦ ਨਜ਼ੀਰ, ਜਸਵੀਰ ਸਿੰਘ ਲੂੰਬਾ ਆਦਿ ਸ਼ਾਮਲ ਸਨ।

Advertisement

Advertisement
Advertisement