ਕਾਰੋਬਾਰੀ ਕੰਬੋਜ ਵੱਲੋਂ ਬਾਬਾ ਰਾਮਦੇਵ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਯਮੁਨਾਨਗਰ, 4 ਨਵੰਬਰ
ਇੱਥੋਂ ਦੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਰੌਸ਼ਨ ਲਾਲ ਕੰਬੋਜ ਨੇ ਯੋਗ ਗੁਰੂ ਬਾਬਾ ਰਾਮਦੇਵ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਵਪਾਰਕ ਪ੍ਰਾਪਤੀਆਂ ’ਤੇ ਚਰਚਾ ਕੀਤੀ। ਇਸ ਮੌਕੇ ਰੌਸ਼ਨ ਲਾਲ ਕੰਬੋਜ ਨੇ ਬਾਬਾ ਰਾਮਦੇਵ ਨੂੰ ਆਪਣੇ ਕਾਰੋਬਾਰ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਗੋਲਡ ਲੈਮੀਨੇਟਸ ਇੰਡੀਆ ਲਿਮਟਿਡ ਜੋ ਕਿ ਸਨਮਿਕਾ ਦੇ ਖੇਤਰ ਵਿੱਚ ਮੋਹਰੀ ਹੈ।
ਉਨ੍ਹਾਂ ਦੱਸਿਆ ਕਿ ਕੰਪਨੀ ਨੇ ਹਾਲ ਹੀ ਵਿੱਚ ਇੱਕ ਨਵੀਂ ਮਸ਼ੀਨ ਲਗਾਈ ਹੈ। ਇਹ ਮਸ਼ੀਨ ਇੰਨੀ ਆਧੁਨਿਕ ਹੈ ਕਿ ਕਿਸੇ ਵੀ ਵਿਅਕਤੀ ਦੀ ਫੋਟੋ ਨੂੰ ਸਨਮਿਕਾ ਦੀ ਪਰਤ ’ਤੇ ਉਕੇਰਿਆ ਜਾ ਸਕਦਾ ਹੈ । ਇਹ ਨਵੀਂ ਤਕਨੀਕ ਨਾ ਸਿਰਫ਼ ਯਮੁਨਾਨਗਰ ਬਲਕਿ ਪੂਰੇ ਦੇਸ਼ ਵਿੱਚ ਖਿੱਚ ਦਾ ਕੇਂਦਰ ਬਣ ਸਕਦੀ ਹੈ। ਕੰਬੋਜ ਨੇ ਦੱਸਿਆ ਕਿ ਇਸ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਲੋਕ ਆਪਣੇ ਘਰਾਂ, ਦਫਤਰਾਂ ਅਤੇ ਹੋਰ ਥਾਵਾਂ ਦੇ ਅੰਦਰੂਨੀ ਹਿੱਸੇ ਨੂੰ ਇੱਕ ਵਿਸ਼ੇਸ਼ ਤਰੀਕੇ ਨਾਲ ਸਜਾ ਸਕਦੇ ਹਨ। ਮੁਲਾਕਾਤ ਦੌਰਾਨ ਦੋਵਾਂ ਨੇ ਨਾ ਸਿਰਫ ਪੇਸ਼ੇਵਰ ਪ੍ਰਾਪਤੀਆਂ ’ਤੇ ਚਰਚਾ ਕੀਤੀ ਸਗੋਂ ਸਮਾਜ ਸੇਵਾ ਅਤੇ ਯੋਗ ਰਾਹੀਂ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਸੁਧਾਰਨ ਬਾਰੇ ਵੀ ਗੱਲਬਾਤ ਕੀਤੀ।
ਮੁਲਾਕਾਤ ਦੌਰਾਨ ਦੋਵਾਂ ਨੇ ਨਾ ਸਿਰਫ ਪੇਸ਼ੇਵਰ ਪ੍ਰਾਪਤੀਆਂ ‘ਤੇ ਚਰਚਾ ਕੀਤੀ ਸਗੋਂ ਸਮਾਜ ਸੇਵਾ ਅਤੇ ਯੋਗਾ ਰਾਹੀਂ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਸੁਧਾਰਨ ਬਾਰੇ ਵੀ ਗੱਲਬਾਤ ਕੀਤੀ। ਯਮੁਨਾਨਗਰ ’ਚ ਹਰ ਪਾਸੇ ਇਸ ਮਿਲਣੀ ਦੀ ਚਰਚਾ ਹੈ ਅਤੇ ਲੋਕ ਆਪਣੇ ਸ਼ਹਿਰ ਵਿੱਚ ਵਰਤੋਂ ਕੀਤੀਆਂ ਜਾ ਰਹੀਆਂ ਆਧੁਨਿਕ ਤਕਨੀਕਾਂ ਅਤੇ ਰਵਾਇਤੀ ਕਦਰਾਂ-ਕੀਮਤਾਂ ਦੇ ਖੂਬਸੂਰਤ ਤਾਲਮੇਲ ਸਥਾਪਿਤ ਕੀਤੇ ਜਾਣ ਤੇ ਮਾਣ ਮਹਿਸੂਸ ਕਰ ਰਹੇ ਹਨ।