ਪਾਵਰਕੌਮ ਪੈਨਸ਼ਨਰਾਂ ਵੱਲੋਂ ਵਧੀਕ ਨਿਗਰਾਨ ਇੰਜਨੀਅਰ ਨਾਲ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਅਗਸਤ
ਇੱਥੇ ਅੱਜ ਪੈਨਸ਼ਨਰ ਐਸੋੋਸੀਏਸ਼ਨ ਦੇ ਮੈਬਰਾਂ ਦੀ ਮੀਟਿੰਗ ਵਧੀਕ ਨਿਗਰਾਨ ਇੰਜਨੀਅਰ ਮੰਡਲ ਖੰਨਾ ਨਾਲ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਭਾਰਤ ਭੂਸ਼ਨ ਸ਼ਰਮਾ ਨੇ ਦੱਸਿਆ ਕਿ ਬੇਸ਼ੱਕ ਮੀਟਿੰਗ ਲਈ ਸਮਾਂ ਲੈਣ ਲਈ ਮੰਡਲ ਦਫ਼ਤਰ ਅੱਗੇ ਵਾਰ ਵਾਰ ਧਰਨੇ ਅਤੇ ਯਾਦ ਪੱਤਰ ਦੇਣੇ ਪਏ ਪਰ ਅੰਤ ਵਿਚ ਅੱਜ ਮੀਟਿੰਗ ਵਿਚ ਹੱਕੀਂ ਅਤੇ ਜਾਇਜ਼ ਮੰਗਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਵਿਾਇਆ ਗਿਆ। ਇਸ ਮੌਕੇ ਇੰਦਰਜੀਤ ਸਿਘ ਅਕਾਲ, ਰੁਲਦਾ ਸਿੰਘ ਅਤੇ ਦਲਵਾਰ ਸਿੰਘ ਨੇ ਦੱਸਿਆ ਕਿ ਨਿਗਰਾਨ ਇੰਜਨੀਅਰ ਨੂੰ ਜਨਵਰੀ 2016 ਤੋਂ ਰਵਿਾਇਜ਼ਡ ਪੀਪੀਓ ਦਾ ਬਕਾਇਆ ਲਿਸਟ, ਪੈਨਸ਼ਨਰਾਂ ਦੀਆਂ ਸੇਵਾ ਪ੍ਰਤੀ ਚੈਕ ਕਰਕੇ ਬਣਦਾ ਪੇਅ-ਬੈਂਡ, 23 ਸਾਲਾਂ ਸਕੇਲ ਅਤੇ ਹੋਰ ਬਣਦੇ ਭੱਤੇ ਦੇਣ, ਕਈ ਪੈਨਸ਼ਨਰਾਂ ਦਾ 2010 ਤੋਂ ਅੱਜ ਤੱਕ ਡਬਲ ਕੱਟਿਆ ਇਨਕਮ ਟੈਕਸ ਦਾ ਨਿਪਟਾਰਾ ਕਰਨ, ਪੈਂਡਿੰਗ ਮੈਡੀਕਲ ਬਿੱਲਾਂ ਦਾ ਨਿਪਟਾਰਾ ਤੇ ਪਾਸ ਹੋਏ ਬਿੱਲਾਂ ਦੇ ਪੈਸੇ ਖਾਤੇ ਵਿਚ ਪਾਉਣ ਆਦਿ ਮੰਗਾਂ ਸਬੰਧੀ ਜਾਣੂੰ ਕਰਵਾਇਆ ਗਿਆ। ਉਨ੍ਹਾਂ ਐਸੋੋਸੀਏਸ਼ਨ ਨੂੰ ਭਰੋਸਾ ਦਵਿਾਇਆ ਕਿ ਕੁਝ ਹੱਲ 15 ਦਿਨਾਂ ਵਿਚ ਅਤੇ ਬਾਕੀ 50 ਦੇ ਕਰੀਬ ਸੇਵਾ ਪੱਤਰੀਆਂ ਹਰ ਰੋਜ਼ ਚੈਕ ਕਰਕੇ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸੁਰਿੰਦਰ ਕੌਸ਼ਲ, ਮੋਹਣ ਸਿੰਘ ਸ਼ੰਭੂ, ਮੋਹਨ ਲਾਲ ਨਾਰੰਗ, ਨਛੱਤਰ ਸਿੰਘ, ਵਰਿਆਮ ਸਿੰਘ ਅਤੇ ਨਰਿੰਦਰਪਾਲ ਸਿੰਘ ਹਾਜ਼ਰ ਸਨ।