ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਸਪਾ ਦੀ ਮਜ਼ਬੂਤੀ ਤੇ ਪਿੰਡ ਚੱਲੋ ਮੁਹਿੰਮ ਤਹਿਤ ਮੀਟਿੰਗ

09:15 PM Jun 29, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਜਗਰਾਉਂ, 25 ਜੂਨ

ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਜਗਰਾਉਂ ਨਾਲ ਸਬੰਧਤ ਅਹੁਦੇਦਾਰਾਂ ਦੀ ਮੀਟਿੰਗ ਅੱਜ ਨੇੜਲੇ ਪਿੰਡ ਗਾਲਿਬ ਕਲਾਂ ਵਿੱਚ ਹੋਈ। ਲੋਕ ਸਭਾ ਹਲਕਾ ਲੁਧਿਆਣਾ ਦੇ ਇੰਚਾਰਜ ਭਾਗ ਸਿੰਘ ਸ਼ਰੀਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਸ਼ਾਮਲ ਆਗੂਆਂ ਨੇ ਪਾਰਟੀ ਨੂੰ ਹਲਕੇ ‘ਚ ਹੋਰ ਮਜ਼ਬੂਤ ਕਰਨ ਦੀ ਰੂਪਰੇਖਾ ਉਲੀਕੀ ਅਤੇ ਬਸਪਾ ਵੱਲੋਂ ਸ਼ੁਰੂ ਕੀਤੀ ਗਈ ਪਿੰਡ ਚੱਲੋ ਮੁਹਿੰਮ ਨੂੰ ਅਮਲੀਜਾਮਾ ਪਹਿਨਾਉਣ ਬਾਰੇ ਵੀ ਚਰਚਾ ਹੋਈ। ਇੰਚਾਰਜ ਭਾਗ ਸਿੰਘ ਸ਼ਰੀਹ ਨੇ ਕਿਹਾ ਕਿ ਜਗਰਾਉਂ ਹਲਕੇ ਦੀ ਨਵੀਂ ਟੀਮ ਲਈ ਅੱਜ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜੋ ਦਸ ਦਿਨਾਂ ਦੇ ਅੰਦਰ ਨਵੀਂ ਟੀਮ ਬਣਾਉਣ ਸਬੰਧੀ ਆਪਣੀ ਰਿਪੋਰਟ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਸੰਗੋਵਾਲ ਕੋਲ ਪੇਸ਼ ਕਰੇਗੀ। ਇਸ ਮੌਕੇ ਬਸਪਾ ਦੇ ਸਹਿਯੋਗ ਵਾਲੇ ਵਿੰਗ ਬਾਮਸੇਫ਼ ਦੀ ਟੀਮ ਵੀ ਗਠਿਤ ਕੀਤੀ ਗਈ। ਇਸ ਮੀਟਿੰਗ ‘ਚ ਨਿਰਮਲ ਸਿੰਘ, ਸੁਖਜੀਤ ਸਲੇਮਪੁਰੀ, ਮਾਸਟਰ ਰਛਪਾਲ ਸਿੰਘ ਗਾਲਿਬ, ਪ੍ਰੋ. ਪਰਮਦੀਪ ਸਿੰਘ, ਕੇਵਲ ਸਿੰਘ ਲੱਖਾ ਆਦਿ ਮੌਜੂਦ ਸਨ।

Advertisement

Advertisement
Tags :
ਚੱਲੋਤਹਿਤਪਿੰਡਬਸਪਾਮਜ਼ਬੂਤੀਮੀਟਿੰਗਮੁਹਿੰਮ
Advertisement