For the best experience, open
https://m.punjabitribuneonline.com
on your mobile browser.
Advertisement

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਵੇਂ ਚੇਅਰਪਰਸਨ ਦੀ ਚੋਣ ਸਬੰਧੀ ਮੀਟਿੰਗ

06:19 AM Dec 19, 2024 IST
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਵੇਂ ਚੇਅਰਪਰਸਨ ਦੀ ਚੋਣ ਸਬੰਧੀ ਮੀਟਿੰਗ
Advertisement

ਨਵੀਂ ਦਿੱਲੀ, 18 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕਮੇਟੀ ਨੇ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਦੇ ਅਗਲੇ ਚੇਅਰਪਰਸਨ ਦੀ ਚੋਣ ਕਰਨ ਲਈ ਮੀਟਿੰਗ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਕ੍ਰਮਵਾਰ ਰਾਜ ਸਭਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਮੀਟਿੰਗ ’ਚ ਸ਼ਾਮਲ ਹੋਏ। ਜਸਟਿਸ (ਸੇਵਾਮੁਕਤ) ਅਰੁਣ ਕੁਮਾਰ ਮਿਸ਼ਰਾ ਦਾ ਕਾਰਜਕਾਲ ਪਹਿਲੀ ਜੂਨ ਨੂੰ ਪੂਰਾ ਹੋਣ ਦੇ ਬਾਅਦ ਤੋਂ ਐੱਨਐੱਚਆਰਸੀ ਚੇਅਰਪਰਸਨ ਦਾ ਅਹੁਦਾ ਖਾਲੀ ਪਿਆ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਿਸ਼ਰਾ ਨੇ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਕਮਿਸ਼ਨ ਦੇ ਅੱਠਵੇਂ ਚੇਅਰਪਰਸਨ ਵਜੋਂ ਕੰਮ ਕੀਤਾ ਅਤੇ ਜੂਨ 2021 ਵਿੱਚ ਉਨ੍ਹਾਂ ਨੂੰ ਇਸ ਦੇ ਸਭ ਤੋਂ ਉੱਚੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਕਮਿਸ਼ਨ ਨੂੰ ਕੰਟਰੋਲ ਕਰਨ ਵਾਲੇ ਕਾਨੂੰਨ ਮੁਤਾਬਕ ਉਸ ਦੇ ਚੇਅਰਪਰਸਨ ਦੀ ਚੋਣ ਕਰਨ ਵਾਲੀ ਕਮੇਟੀ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਦੇ ਹਨ ਅਤੇ ਲੋਕ ਸਭਾ ਸਪੀਕਰ, ਗ੍ਰਹਿ ਮੰਤਰੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਰਾਜ ਸਭਾ ਦੇ ਉਪ-ਸਭਾਪਤੀ ਇਸ ਦੇ ਮੈਂਬਰ ਹੁੰਦੇ ਹਨ। ਜਸਟਿਸ ਮਿਸ਼ਰਾ ਦੇ ਅਹੁਦਾ ਛੱਡਣ ਤੋਂ ਬਾਅਦ ਐੱਨਐੱਚਆਰਸੀ ਦੀ ਮੈਂਬਰ ਵਿਜਯਾ ਭਾਰਤੀ ਸਿਆਨੀ ਇਸ ਦੀ ਕਾਰਜਕਾਰੀ ਚੇਅਰਪਰਸਨ ਬਣੀ। ਸਾਬਕਾ ਚੀਫ ਜਸਟਿਸ ਐੱਚਐੱਲ ਦੱਤੂ ਤੇ ਕੇਜੀ ਬਾਲਾਕ੍ਰਿਸ਼ਨਨ ਉਨ੍ਹਾਂ ਲੋਕਾਂ ’ਚ ਸ਼ਾਮਲ ਹਨ ਜੋ ਅਤੀਤ ’ਚ ਕਮਿਸ਼ਨ ਦੀ ਅਗਵਾਈ ਕਰ ਚੁੱਕੇ ਹਨ। -ਪੀਟੀਆਈ

Advertisement

Advertisement
Advertisement
Advertisement
Author Image

joginder kumar

View all posts

Advertisement