ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਬੰਧੀ ਇਕੱਤਰਤਾ
07:33 AM Dec 21, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਦਸੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਹਲਕੇ ਦੇ ਵਾਰਡ ਨੰਬਰ-13 ਦੇ ਪਤਵੰਤਿਆਂ ਦੀ ਵਿਸ਼ੇਸ਼ ਇਕੱਤਰਤਾ ਬਰਾੜਾ ਰੋਡ ’ਤੇ ਇੱਕ ਨਿੱਜੀ ਸਥਾਨ ਉਤੇ ਹੋਈ ਜਿਸ ਵਿਚ ਉਮੀਦਵਾਰ ਦੀ ਚੋਣ ਸਰਬਸੰਮਤੀ ਨਾਲ ਕਰਵਾਉਣ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਸਿੱਖ ਆਗੂ ਮਨਜੀਤ ਸਿੰਘ ਨੇ 19 ਜਨਵਰੀ ਨੂੰ ਹੋਣੀਆਂ ਵਾਲੀਆਂ ਚੋਣਾਂ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੋਟਾਂ ਬਣਾਉਣ। ਜਗਦੇਵ ਸਿੰਘ ਗਾਬਾ ਨੇ ਕਿਹਾ ਕਿ ਅਜਿਹੇ ਉਮੀਦਵਾਰ ਚੁਣ ਕੇ ਭੇਜੇ ਜਾਣੇ ਚਾਹੀਦੇ ਹਨ ਜੋ ਗੁਰਧਾਮਾਂ ਦੀ ਸੇਵਾ ਨਿਰਸੁਆਰਥ ਕਰਨ। ਪਤਵੰਤਿਆਂ ਨੇ ਚੋਣ ਸਰਬਸੰਮਤੀ ਨਾਲ ਕਰਨ ’ਤੇ ਜ਼ੋਰ ਦਿੱਤਾ। ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਸੁਖਵੰਤ ਸਿੰਘ ਕਲਸਾਣੀ ਨੇ ਕਿਹਾ ਕਿ ਉਮੀਦਵਾਰਾਂ ਨੂੰ ਸੰਗਤ ਦਾ ਫੈਸਲਾ ਪ੍ਰਵਾਨ ਕਰਨਾ ਚਾਹੀਦਾ ਹੈ।
Advertisement
Advertisement
Advertisement