ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਦੀ ਮੀਟਿੰਗ
08:54 AM Dec 05, 2024 IST
ਪਟਿਆਲਾ:
Advertisement
ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਪਟਿਆਲਾ ਦੀ ਮੀਟਿੰਗ ਨਹਿਰੂ ਪਾਰਕ ਵਿੱਚ ਪ੍ਰੋ. ਬਾਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 10 ਦਸੰਬਰ ਨੂੰ ਨਹਿਰੂ ਪਾਰਕ ਵਿਚ ਜਮਹੂਰੀ ਅਧਿਕਾਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਬੱਸ ਸਟੈਂਡ ਤੱਕ ਮਾਰਚ ਵੀ ਕੀਤਾ ਜਾਵੇਗਾ ਜਿਸ ਵਿਚ ਡਾ. ਰਣਜੀਤ ਸਿੰਘ ਘੁੰਮਣ, ਐਡਵੋਕੇਟ ਸਰਬਜੀਤ ਵਿਰਕ ਤੇ ਪ੍ਰੋੋ. ਬਾਵਾ ਸਿੰਘ ਮਨੁੱਖੀ ਜਮਹੂਰੀ ਹੱਕਾਂ ਦੇ ਹੋ ਰਹੇ ਘਾਣ ਸਬੰਧੀ ਵਿਚਾਰ ਪੇਸ਼ ਕਰਨਗੇ। ਮੀਟਿੰਗ ਵਿਚ ਡਾ. ਬਰਜਿੰਦਰ ਸੋਹਲ, ਰਾਜੀਵ ਕੁਮਾਰ ਐਡਵੋਕੇਟ, ਸੁੱਚਾ ਸਿੰਘ ਚੀਮਾ, ਦਵਿੰਦਰ ਪੂਨੀਆ, ਅਕਸ਼ੈ ਕੁਮਾਰ, ਰਾਮਿੰਦਰ ਪਟਿਆਲਾ ਤੇ ਗੁਰਮੀਤ ਦਿੱਤੂਪੁਰ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement