ਸਾਹਿਤ ਸਭਾ ਪਾਤੜਾਂ ਦੀ ਮੀਟਿੰਗ
08:41 AM Sep 05, 2024 IST
Advertisement
ਪਾਤੜਾਂ: ਸਾਹਿਤ ਸਭਾ ਪਾਤੜਾਂ ਦੀ ਇਕੱਤਰਤਾ ਬੱਤਰਾ ਅਕੈਡਮੀ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਪ੍ਰਧਾਨ ਖਾਨਪੁਰੀ ਦੇ ਵੱਡੇ ਭਰਾ ਦੀ ਅਚਨਚੇਤੀ ਹੋਈ ਮੌਤ ’ਤੇ ਦੋ ਮਿੰਟ ਦਾ ਮੋਨ ਧਾਰਨ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਾਹਿਤ ਸਭਾ ਦੀ ਇਕੱਤਰਤਾ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਦੇ ਵੱਡੇ ਭਰਾ ਗੁਰਤੇਜ ਸਿੰਘ ਦੀ ਕੋਈ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਉਪਰੰਤ ਪੰਜਾਬੀ ਸਾਹਿਤ ਸਭਾ ਸਾਬਕਾ ਪ੍ਰਧਾਨ ਬਾਜ ਸਿੰਘ ਮਹਿਲੀਆ, ਗੁਰਨਾਮ ਸਿੰਘ ਚੌਹਾਨ, ਕੁਲਵੰਤ ਰਿਖੀ, ਕਿਰਨ ਬਾਲਾ ਨੇ ਸਭਾ ਦੇ ਪ੍ਰਧਾਨ ਨੂੰ ਪੰਜਾਬੀ ਸਾਹਿਤ ਸਭਾ ਦਾ ਰਿਕਾਰਡ ਭੇਟ ਕੀਤਾ। ਉਪਰੰਤ ਅਨੀਤਾ ਅਰੋੜਾ, ਨਿਰਮਲਾ ਗਰਗ, ਬਾਜ ਸਿੰਘ ਮਹਿਲੀਆ, ਤਰਸੇਮ ਖ਼ਾਸਪੁਰੀ, ਗੁਰਚਰਨ ਸਿੰਘ ਧੰਜੂ, ਕਿਰਨ ਬਾਲਾ, ਕੁਲਵੰਤ ਰਿਖੀ, ਸੁਖਵਿੰਦਰ ਸਿੰਘ ਘੁੰਮਣ ਤੇ ਜੱਗੀ ਘੰਗਰੋਲੀ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ। -ਪੱਤਰ ਪ੍ਰੇਰਕ
Advertisement
Advertisement
Advertisement