ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮੀਟਿੰਗ

10:38 AM May 28, 2024 IST
ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ ਮੌਕੇ ਸਾਹਿਤਕਾਰ। -ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 27 ਮਈ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬੀ ਦੇ ਉੱਘੇ ਸ਼ਾਇਰ ਸੁਰਜੀਤ ਸਿੰਘ ਪਾਤਰ ਦੇ ਸਦੀਵੀ ਵਿਛੋੜੇ ’ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਆ। ਉਪਰੰਤ ਗੁਰਸੇਵਕ ਸਿੰਘ ਢਿੱਲੋਂ, ਗੀਤਕਾਰ ਕਰਨੈਲ ਸਿੰਘ ਸਿਵੀਆ, ਗੀਤਕਾਰ ਹਰਬੰਸ ਮਾਲਵਾ, ਬੁੱਧ ਸਿੰਘ ਨੀਲੋਂ ਨੇ ਸ਼ਾਇਰ ਸੁਰਜੀਤ ਪਾਤਰ ਦੀ ਜ਼ਿੰਦਗੀ ਤੇ ਰਚਨਾਵਾਂ ਬਾਰੇ ਜਾਣਕਾਰੀ ਦਿੱਤੀ। ਸਭਾ ਵਿਚ ਇਸ ਗੱਲ ਦਾ ਵੀ ਜ਼ਿਕਰ ਹੋਇਆ ਕਿ ਕਿਵੇਂ ਸੁਰਜੀਤ ਪਾਤਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਮੱਦੇਨਜ਼ਰ ਰੱਖ ਕੇ ਪਦਮਸ੍ਰੀ ਐਵਾਰਡ ਮੋੜ ਦਿੱਤਾ ਸੀ। ਰਚਨਾਵਾਂ ਦੇ ਦੌਰ ਵਿਚ ਨੇਤਰ ਸਿੰਘ ਮੁੱਤੋ ਨੇ ਮਿੰਨੀ ਕਹਾਣੀ ‘ਮੰਗਤੇ’, ਕਰਨੈਲ ਸਿਵੀਆ ਨੇ ਗੀਤ ‘ਮੇਲਾ ਦੋ ਦਿਨ ਦਾ’, ਸੰਪੂਰਨ ਸਿੰਘ ਸਨਮ ਨੇ ਗੀਤ ‘ਯਾਰਾਂ ਦੀ ਮਹਿਫ਼ਲ’, ਕਸ਼ਮੀਰ ਸਿੰਘ ਮਾਛੀਵਾੜਾ ਨੇ ਗੀਤ ‘ਸ਼ਹੀਦ’, ਜੋਰਾਵਰ ਸਿੰਘ ਪੰਛੀ ਨੇ ਗ਼ਜ਼ਲ ‘ਨਾ ਤਨ ਸੰਭਾਲ ਹੁੰਦਾ’, ਜਗਦੇਵ ਸਿੰਘ ਬਾਘਾ ਨੇ ਕਵਿਤਾ ‘ਦਿਨ ਛੁੱਟੀਆਂ ਦੇ’, ਜਗਜੀਤ ਸਿੰਘ ਕਮਾਡੋਂ ਨੇ ਸ਼ਿਅਰ ‘ਪਹਿਲਾਂ ਲੱਗਦਾ ਸੀ’, ਦਰਬਾਰਾ ਸਿੰਘ ਭੱਟੀ ਨੇ ਗੀਤ ਸੁਣਾਇਆ।

Advertisement

Advertisement