ਪਾਵਰਕੌਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ
ਪੱਤਰ ਪ੍ਰੇਰਕ
ਧਾਰੀਵਾਲ, 11 ਸਤੰਬਰ
ਪਾਵਰਕੌਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਮੰਡਲ ਧਾਰੀਵਾਲ ਦੀ ਮੀਟਿੰਗ ਹਰਕਿਰਪਾਲ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਸਥਾਨਕ 132 ਕੇਵੀ ਸਬ ਸਟੇਸਨ ਧਾਰੀਵਾਲ ਵਿੱਚ ਹੋਈ। ਮੀਟਿੰਗ ਵਿੱਚ ਯੂਨੀਅਨ ਦੇ ਸਰਕਲ ਪ੍ਰਧਾਨ ਸਾਥੀ ਹਜਾਰਾ ਸਿੰਘ ਗਿੱਲ ਤੇ ਸਕੱਤਰ ਮਹਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਸਰਕਾਰ, ਮੁਲਾਜ਼ਮਾਂ ’ਤੇ ਐਸਮਾ ਵਰਗਾ ਕਾਨੂੰਨ ਲਾਗੂ ਕਰਕੇ ਮੁਲਾਜ਼ਮ ਮਜ਼ਦੂਰਾਂ ਦੇ ਜਮਹੂਰੀ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਮੰਗਾਂ ਮੰਨਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਹਰਦੀਪ ਸਿੰਘ ਖਹਿਰਾ, ਗੁਰਬਚਨ ਸਿੰਘ, ਸੱਤਪਾਲ ਸਿੰਘ,ਤਰਸੇਮ ਸਿੰਘ ਅਠਵਾਲ, ਕੁਲਵੰਤ ਸਿੰਘ ਸੱਗੂ ਹਾਜ਼ਰ ਸਨ।
ਮਜੀਠਾ (ਪੱਤਰ ਪ੍ਰੇਰਕ): ਬਿਜਲੀ ਦਫਤਰ ਕੰਪਲੈਕਸ ਮਜੀਠਾ ਵਿੱਚ ਪੈਨਸ਼ਨਰ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮ੍ਰਿਤਸਰ ਦੀ ਇਕੱਤਰਤਾ ਮੰਡਲ ਪ੍ਰਧਾਨ ਰਾਮ ਲੁਭਾਇਆ ਮਜੀਠਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ 23 ਸਤੰਬਰ ਨੂੰ ਨਿਊ ਅੰਮ੍ਰਿਤਸਰ ਵਿੱਚ ਬਿਜਲੀ ਮੰਤਰੀ ਖ਼ਿਲਾਫ਼ ਮੁਜਾਹਰਾ ਕੀਤਾ ਜਾਵੇਗਾ ਤੇ 14 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਝਾ ਫਰੰਟ ਵਲੋ ਰੋਸ ਮੁਜ਼ਾਹਰਾ ਕੀਤਾ ਜਾਵੇਗਾ।