ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਧੂਰੀ, 27 ਨਵੰਬਰ
ਕੌਮੀ ਪੈਨਸ਼ਨਰ ਦਿਵਸ ਮਨਾਉਣ ਲਈ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਧੂਰੀ ਦੇ ਮੈਂਬਰਾਂ ਦੀ ਇੱਕ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਹੋਈ। ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪੈਨਸ਼ਨਰ ਦਿਵਸ ਮਨਾਉਣ ਲਈ ਵੱਖ ਵੱਖ ਕਮੇਟੀਆਂ ਜਿਵੇਂ ਸਵਾਗਤ ਕਮੇਟੀ, ਲੰਗਰ ਕਮੇਟੀ, ਖਰੀਦ ਕਮੇਟੀ ਆਦਿ ਦਾ ਗਠਨ ਕੀਤਾ ਗਿਆ ਅਤੇ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਪੈਨਸ਼ਨਰ ਦਿਵਸ ਦੀ ਸਫ਼ਲਤਾ ਲਈ ਤਨਦੇਹੀ ਨਾਲ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਪੰਜਾਬੀ ਦੇ ਪ੍ਰਸਿੱਧ ਲੇਖਕ ਮੂਲ ਚੰਦ ਸ਼ਰਮਾ ਨੇ ਗੀਤ ਗਾ ਕੇ ਹਾਜ਼ਰੀ ਲਵਾਈ। ਇਸ ਮੌਕੇ ਸੀਨੀਅਰ ਆਗੂ ਕੁਲਵੰਤ ਸਿੰਘ, ਚਰਨਜੀਤ ਸਿੰਘ ਕੈਂਥ, ਰਮੇਸ਼ ਸ਼ਰਮਾ, ਹੰਸ ਰਾਜ ਗਰਗ, ਗਿਰਧਾਰੀ ਲਾਲ, ਜਸਦੇਵ ਸਿੰਘ, ਸੋਮ ਨਾਥ ਅੱਤਰੀ, ਸੁਖਦੇਵ ਸਿੰਘ ਖੰਗੂੜਾ, ਜੰਗ ਸਿੰਘ, ਦਰਸ਼ਨ ਸਿੰਘ, ਡਾ ਹਰਦਿਆਲ ਸਿੰਘ, ਜੈ ਭਗਵਾਨ ਦਾਸ ਨੇ ਸਮਾਗਮ ਦੀ ਸਫ਼ਲਤਾ ਲਈ ਆਪਣੇ ਤਜਰਬੇ ਦੇ ਆਧਾਰ ’ਤੇ ਕੀਮਤੀ ਸੁਝਾਅ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਡਾ. ਅਮਰਜੀਤ ਸਿੰਘ, ਗੁਰਮੇਲ ਸਿੰਘ, ਫ਼ਕੀਰ ਸਿੰਘ, ਦਿਆਲ ਸਿੰਘ, ਗੁਰਚਰਨ ਸਿੰਘ, ਸੁਰਜੀਤ ਸਿੰਘ, ਕਰਮ ਚੰਦ, ਮੱਘਰ ਸਿੰਘ, ਜਾਗਰ ਸਿੰਘ, ਰਾਮ ਸਰੂਪ, ਓਮ ਪ੍ਰਕਾਸ਼ ਸਿੰਗਲਾ, ਹਾਜ਼ਰ ਸਨ।