ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰ ਜਥੇਬੰਦੀ ਦੀ ਪਟਿਆਲਾ ਇਕਾਈ ਦੀ ਮੀਟਿੰਗ
ਖੇਤਰੀ ਪ੍ਰਤੀਨਿਧ
ਪਟਿਆਲਾ, 13 ਦਸੰਬਰ
ਪਾਵਰਕੌਮ ਪੈਨਸ਼ਨਰਜ਼ ਯੂਨੀਅਨ ਹੈੱਡ ਆਫਿਸ ਯੂਨਿਟ ਪਟਿਆਲਾ ਦੀ ਮੀਟਿੰਗ ਪ੍ਰਧਾਨ ਸਿੰਘ ਚਾਹਿਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਭਿੰਦਰ ਸਿੰਘ ਚਾਹਲ ਨੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪੈਨਸ਼ਨਰਾਂ ਨੇ ਮੰਗ ਕੀਤੀ ਕਿ ਮੈਨੇਜਮੈਂਟ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕਰੇ। ਮੀਟਿੰਗ ’ਚ ਇੰਜੀਨੀਅਰ ਸੰਤੋਖ ਸਿੰਘ ਬੋਪਾਰਾਏ, ਹਰਜੀਤ ਸਿੰਘ ਸਮੇਤ ਗੱਜਣ ਸਿੰਘ, ਮਲਕੀਤ ਸਿੰਘ ,ਭਾਗ ਸਿੰਘ, ਸਰੂਪ ਇੰਦਰ ਸਿੰਘ, ਸਤਪਾਲ ਸ਼ਰਮਾ, ਜਗਤਾਰ ਸਿੰਘ, ਅਮਰਜੀਤ ਸਿੰਘ, ਗਿਆਨ ਚੰਦ ਕੌਂਸਲ, ਜੋਗਿੰਦਰ ਸਿੰਘ, ਭੁਪਿੰਦਰ ਸਿੰਘ ਤੇ ਕਰਤਾਰ ਸਿੰਘ ਸੰਧੂ ਆਦਿ ਵੀ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਭਿੰਦਰ ਚਹਿਲ ਦਾ ਕਹਿਣਾ ਸੀ ਕਿ ਡਿਵੈਲਪਮੈਂਟ ਫੰਡ ਵਜੋਂ ਪੈਨਸ਼ਨਰਾਂ ਦਾ 200 ਰੁਪਏ ਪ੍ਰਤੀ ਮਹੀਨਾ ਕੱਟਿਆ ਜਾ ਰਿਹਾ ਫੰੰਡ ਇੱਕ ਤਰ੍ਹਾਂ ਜਜ਼ੀਆ ਟੈਕਸ ਦੇ ਤੁੱਲ ਹੈ ਕਿਉਂਕਿ ਇਹ ਮੱਦ ਸਿਰਫ਼ ਉਨ੍ਹਾਂ ’ਤੇ ਹੀ ਲਾਗੂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਜਬਰੀ ਥੋਪਿਆ ਗਿਆ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਨ੍ਹਾਂ ਦਾ ਕਹਿਣਾ ਸੀ ਕਿ 23 ਸਾਲਾ ਇੰਕਰੀਮੈਂਟ ਸਾਰੇ ਪੈਨਸ਼ਨਰਾਂ ਨੂੰ ਬਿਨਾਂ ਸ਼ਰਤ ਦਿੱਤੇ ਜਾਵੇ ਤੇ ਕੈਸ਼ਲੈੱਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ।