ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਪੈਨਸ਼ਨਰਜ਼ ਮਹਾ ਸੰਘ ਦੇ ਮੈਂਬਰਾਂ ਦੀ ਮੀਟਿੰਗ

06:37 AM May 12, 2024 IST
ਨਿਰਮਲ ਸਿੰਘ ਮਨੈਲੀ ਦਾ ਸਨਮਾਨ ਕਰਦੇ ਹੋਏ ਪੈਨਸ਼ਨਰ। -ਫੋਟੋ: ਬੱਬੀ

ਚਮਕੌਰ ਸਾਹਿਬ: ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੇ ਮੈਂਬਰਾਂ ਦੀ ਮੀਟਿੰਗ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਵਿੱਚ ਹੋਈ। ਇਸ ਦੌਰਾਨ ਮਾਸਟਰ ਪਿਆਰਾ ਸਿੰਘ ਭੋਲਾ ਤੇ ਕਰਮਜੀਤ ਕੌਰ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸੰਘ ਦੇ ਮੈਂਬਰਾਂ ਲਛਮਣ ਸਿੰਘ ਤੇ ਪਵਨ ਕੁਮਾਰ ਨੇ ਦੱਸਿਆ ਕਿ ਹਰਚੰਦ ਸਿੰਘ ਜਗਤਪੁਰ ਤੇ ਬਾਰਾ ਸਿੰਘ ਕੰਗ ਨੂੰ ਪੰਜਾਬ ਰਾਜ ਪੈਨਸ਼ਨ ਮਹਾਸੰਘ ਸਟੇਟ ਪੱਧਰ ’ਤੇ ਕਾਰਜਕਰਨੀ ਵਿੱਚ ਸਲਾਹਕਾਰ ਤੇ ਮੈਂਬਰ ਸ਼ਾਮਲ ਕਰਨ ’ਤੇ ਸਨਮਾਨਿਤ ਕੀਤਾ ਗਿਆ। ਅਗਲੀ ਮੀਟਿੰਗ ਵਿੱਚ ਸਰਕਾਰੀ ਸਕੂਲਾਂ ਦੇ ਬੋਰਡ ਦੀਆਂ ਕਲਾਸਾਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗਾਂ ਫੌਰੀ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਗੁਰਦਿਆਲ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਕ੍ਰਿਸ਼ਨ ਲਾਲ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement