ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਮਾਲਾ ਪ੍ਰਾਜੈਕਟ ਸਬੰਧੀ ਜ਼ਮੀਨ ਮਾਲਕਾਂ ਦੀ ਮੀਟਿੰਗ

10:20 AM Sep 01, 2024 IST
ਸ਼ਹਿਣਾ-ਸਰਹਿੰਦ ਭਾਰਤ ਮਾਲਾ ਸੜਕ ਸਬੰਧੀ ਮੀਟਿੰਗ ਕਰਦੇ ਹੋਏ ਜ਼ਮੀਨ ਮਾਲਕ।

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 31 ਅਗਸਤ
ਸ਼ਹਿਣਾ-ਸਰਹਿੰਦ ਭਾਰਤ ਮਾਲਾ ਸੜਕ ਨੂੰ ਲੈ ਕੇ ਕਿਸਾਨਾਂ, ਜ਼ਮੀਨ ਮਾਲਕਾਂ ਅਤੇ ਰੋਡ ਸੰਘਰਸ਼ ਕਮੇਟੀ ਦੀ ਮੀਟਿੰਗ ਪੰਚਾਇਤਘਰ ਸ਼ਹਿਣਾ ਵਿੱਚ ਹੋਈ। ਇਸ ਮੀਟਿੰਗ ’ਚ 12 ਪਿੰਡਾਂ ਦੇ ਜ਼ਮੀਨ ਮਾਲਕ ਸ਼ਾਮਲ ਹੋਏ। ਇਸ ਮੌਕੇ ਇੱਕ ਰੋਡ ਸੰਘਰਸ਼ ਕਮੇਟੀ ਵੀ ਗਠਿਤ ਕੀਤੀ ਗਈ ਜਿਸ ਦਾ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਸ਼ਹਿਣਾ ਨੂੰ ਬਣਾਇਆ ਗਿਆ। ਮੀਟਿੰਗ ’ਚ ਕਿਹਾ ਗਿਆ ਕਿ ਕਿਸਾਨ ਬਿਨਾਂ ਕਿਸੇ ਉਚਿਤ ਮੁਆਵਜ਼ਾ ਮਿਲੇ ਜ਼ਮੀਨਾਂ ਨਹੀਂ ਛੱਡਣਗੇ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ 4 ਕਰੋੜ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਜਾਵੇ। ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜ਼ਮੀਨ ਤੋਂ ਬਿਨਾਂ ਕਿਸਾਨ ਕੀ ਕਰੇਗਾ। ਕਿਸਾਨਾਂ ਨੂੰ ਕੰਮਕਾਰ ਤੋਂ ਸਰਕਾਰਾਂ ਆਪ ਹੀ ਵਿਹਲਾ ਕਰਨ ’ਤੇ ਤੁੱਲੀ ਹੈ।
ਉਨ੍ਹਾਂ ਐਲਾਨ ਵੀ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੱਕੇਸ਼ਾਹੀ ਦੀ ਕੋਸ਼ਿਸ ਕੀਤੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ’ਚ ਆਉਣ ’ਤੇ ਵਿਰੋਧ ਕੀਤਾ ਜਾਵੇਗਾ ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਗੁਰਦਿਆਲ ਸਿੰਘ ਮਾਨ, ਰਣਵੀਰ ਸਿੰਘ ਨਾਈਵਾਲਾ, ਕਮਲਜੀਤ ਸਿੰਘ, ਗੁਰਜੰਟ ਸਿੰਘ, ਪ੍ਰਦੀਪ ਸਿੰਘ, ਗੁਰਦੀਪ ਸਿੰਘ ਸ਼ਹਿਣਾ, ਕੁਲਦੀਪ ਸਿੰਘ ਸਿੱਧੂ, ਦਰਸ਼ਨ ਸਿੰਘ, ਸੁਖਪ੍ਰੀਤ ਸਿੰਘ, ਮੱਖਣ ਸਿੰਘ ਆਦਿ ਜਮੀਨ ਮਾਲਕ ਹਾਜ਼ਰ ਸਨ।

Advertisement

Advertisement