For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਦੇਵ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ

07:15 AM Aug 18, 2023 IST
ਗੁਰੂ ਨਾਨਕ ਦੇਵ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ
ਕਾਲਜ ’ਚ ਮਿਲਣੀ ਦੌਰਾਨ ਇਕੱਠੇ ਹੋਏ ਸਾਬਕਾ ਵਿਦਿਆਰਥੀ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਗਸਤ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਟਾਈਸਿਟੀ ਜੈਨਕੋਨੀਅਨਜ਼ ਨਾਂ ਹੇਠ ਮਿਲਣੀ ਕਰਵਾਈ ਗਈ। ਇਸ ਮਿਲਣੀ ਵਿੱਚ 100 ਤੋਂ ਵੱਧ ਪੁਰਾਣੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ’ਚੋਂ ਬਹੁਤੇ ਡਿਫੈਂਸ, ਮਾਰਚੈਂਟ ਨੇਵੀ, ਐਟਰਪ੍ਰੀਨਿਓਰ, ਸਰਕਾਰੀ ਉੱਚ ਅਹੁਦਿਆਂ ਸਮੇਤ ਵਿਸ਼ਵ ਪੱਧਰ ’ਤੇ ਅਤੇ ਕੌਮੀ ਪੱਧਰ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਦੌਰਾਨ ਬੁਲਾਰਿਆਂ ’ਚ ਵਿੰਗ ਕਮਾਂਡਰ ਪ੍ਰੋ. ਪ੍ਰਦੀਪ ਪ੍ਰਭਾਕਰ, ਪੰਜਾਬ ਇਨਫੋਟੈੱਕ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਐੱਸਐੱਮਐੱਸ ਸੰਧੂ, ਜੈਨਕੋ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਓਲੰਪੀਅਨ ਅਤੇ ਅਰਜੁਨਾ ਐਵਾਰਡੀ ਗੁਰਬੀਰ ਸਿੰਘ ਸੰਧੂ, ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਆਦਿ ਦੇ ਨਾਂ ਸ਼ਾਮਲ ਸਨ। ਇਸ ਇਕੱਤਰਤਾ ਵਿੱਚ ਕਾਲਜ ਦੇ ਸਭ ਤੋਂ ਪੁਰਾਣੇ ਬੈਚ 1957-61 ਦੇ ਕਈ ਸਾਬਕਾ ਵਿਦਿਆਰਥੀਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਪ੍ਰੋਗਰਾਮ ਦੀ ਸ਼ੋਭਾ ਵਿੱਚ ਵਾਧਾ ਕੀਤਾ। ਇਸ ਮੌਕੇ ਕਾਲਜ ਦੇ ਲੰਬਾ ਸਮਾਂ ਪ੍ਰਿੰਸੀਪਲ ਰਹੇ ਤਾਰਾ ਸਿੰਘ ਨੂੰ ਸਮਰਪਿਤ ਇੱਕ ਫੋਨ ਡਾਇਰੈਕਟਰ, ਜਿਸ ਵਿੱਚ ਸਾਰੇ 266 ਸਾਬਕਾ ਵਿਦਿਆਰਥੀਆਂ ਦੇ ਨਾਮ, ਬੈਚ, ਬ੍ਰਾਂਚ ਅਤੇ ਸੰਪਰਕ ਨੰਬਰ ਸਨ, ਜਾਰੀ ਕੀਤੀ ਗਈ।

Advertisement

Advertisement
Author Image

Advertisement
Advertisement
×