ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਕਾਰਜਗਾਰੀ ਕਮੇਟੀ ਦੀ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਅਗਸਤ
ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਅਗਜ਼ੈਕਟਿਵ ਕਮੇਟੀ ਦੀ ਮੀਟਿੰਗ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਐਸੋਸੀਏਸ਼ਨ ਦੇ ਉਪ ਪ੍ਰਧਾਨ ਜਸਵੰਤ ਜੀਰਖ ਨੇ ਦੱਸਿਆ ਕਿ ਜਨਰਲ ਸਕੱਤਰ ਆਸਾ ਸਿੰਘ ਪੰਨੂ ਨੇ ਹਾਈ ਕੋਰਟ ਵਿੱਚ ਸੇਵਾਮੁਕਤ ਮੁਲਾਜ਼ਮਾਂ ਦੀ ਕੰਪਿਊਟ ਕਰਵਾਈ ਪੈਨਸ਼ਨ ਦੀ ਕਟੌਤੀ ਬੰਦ ਕਰਨ ਲਈ ਲਾਏ ਕੇਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅਨੁਸਾਰ ਇਸ ਕੇਸ ਲਈ 84 ਹੋਰ ਮੈਬਰਾਂ ਦੀ ਕਟੌਤੀ ਬੰਦ ਕਰਵਾਉਣ ਲਈ ਜੋ ਦੂਜੀ ਸੂਚੀ ਹਾਈ ਕੋਰਟ ਵਿੱਚ ਭੇਜੀ ਸੀ, ਉਨ੍ਹਾਂ ’ਤੇ ਸਟੇਅ ਮਨਜ਼ੂਰ ਹੋ ਗਿਆ ਹੈ। ਹੁਣ ਇਸ ਮੰਤਵ ਲਈ ਰਹਿ ਗਏ ਹੋਰ ਕੇਸਾਂ ਦੀ ਤੀਜੀ ਲਿਸਟ ਤਿਆਰ ਹੋ ਰਹੀ ਹੈ। ਇਸ ਲਈ ਉਨ੍ਹਾਂ ਸਾਰੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜੇ ਵੀ ਜਿਹੜੇ ਮੈਂਬਰਾਂ ਦਾ ਕੰਪਿਊਟ ਪੈਨਸ਼ਨ ਦੀ ਕਟੌਤੀ ਕਰਦਿਆਂ 10 ਸਾਲਾਂ ਦਾ ਸਮਾਂ ਬੀਤ ਚੁੱਕਾ ਹੈ, ਉਹ ਹਰ ਹਫ਼ਤੇ ਬੁੱਧਵਾਰ ਤੇ ਵੀਰਵਾਰ ਕੰਨਫੈੱਡਰੇਸ਼ਨ ਦੇ ਦਫ਼ਤਰ ਪਹੁੰਚ ਕੇ ਆਪਣੇ ਫਾਰਮ ਭਰ ਸਕਦੇ ਹਨ।
ਇਸ ਸਮੇਂ ਸਵਰਨ ਸਿੰਘ ਰਾਣਾ, ਮਹਿਲ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।