ਸੀਪੀਆਈ ਕਾਰਕੁਨਾਂ ਤੇ ਨਰੇਗਾ ਮਜ਼ਦੂਰਾਂ ਦੀ ਮੀਟਿੰਗ
ਪੱਤਰ ਪ੍ਰੇਰਕ
ਜੈਂਤੀਪੁਰ, 27 ਅਕਤੂਬਰ
ਸੀਪੀਆਈ ਬਲਾਕ ਮਜੀਠਾ ਦੇ ਕਾਰਕੁਨਾਂ ਤੇ ਨਰੇਗਾ ਮਜ਼ਦੂਰਾਂ ਦੀ ਮੀਟਿੰਗ ਪਾਰਟੀ ਦਫਤਰ ਚਵਿੰਡਾ ਦੇਵੀ ਵਿੱਚ ਕਾਮਰੇਡ ਜੋਗਿੰਦਰ ਸਿੰਘ ਚਵਿੰਡਾ ਦੇਵੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੀਪੀਆਈ ਬਲਾਕ ਮਜੀਠਾ ਦੇ ਸੈਕਟਰੀ ਕਾਮਰੇਡ ਬਲਕਾਰ ਸਿੰਘ ਦੁਧਾਲਾ ਨੇ ਪਾਰਟੀ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਪੰਚਾਇਤ ਚੋਣਾਂ ’ਤੇ ਚਰਚਾ ਕਰਦਿਆਂ ਕਾਮਰੇਡ ਲਖਵਿੰਦਰ ਸਿੰਘ ਗੋਪਾਲਪੁਰਾ ਨੇ ਦੱਸਿਆ ਕਿ ਪੰਚਾਇਤ ਚੋਣਾਂ ਵਿੱਚ ਵੀ ਕੁਝ ਇੱਕ ਪਿੰਡਾਂ ਵਿੱਚ ਜਾਤ-ਪਾਤ ਦੇ ਵਖਰੇਵਿਆਂ ਨੂੰ ਉਭਾਰ ਕੇ ਚੋਣਾਂ ਜਿੱਤੀਆਂ ਹਨ ਜੋ ਕਿ ਲੋਕਤੰਤਰ ਦੇ ਮੱਥੇ ’ਤੇ ਕਲੰਕ ਹਨ। ਇਸ ਮੌਕੇ ਕਾਮਰੇਡ ਮੇਵਾ ਸਿੰਘ ਭੰਗਾਲੀ, ਸੁਖਵਿੰਦਰ ਸਿੰਘ ਚਵਿੰਡਾ ਦੇਵੀ, ਮੱਖਣ ਸਿੰਘ ਲਹਿਰਕਾ ਤੇ ਹਰਜਿੰਦਰ ਸਿੰਘ ਕੱਥੂਨੰਗਲ ਨੇ ਵੀ ਇਸ ਮੁੱਦੇ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਕਾਮਰੇਡ ਬਲਵਿੰਦਰ ਸਿੰਘ ਦੁਧਾਲਾ ਨੇ ਪੰਚਾਇਤਾਂ ਨੂੰ ਲੋਕਤੰਤਰ ਦੀ ਮੁੱਢਲੀ ਇਕਾਈ ਦੱਸਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਜਾਤ-ਪਾਤ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਲੋਕਾਂ ਨੂੰ ਹੀ ਉਪਰਾਲਾ ਕਰਨਾ ਚਾਹੀਦਾ ਹੈ।