ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨੀ ਮੰਗਾਂ ਸਬੰਧੀ ਬੀਕੇਯੂ ਏਕਤਾ ਸਿੱਧੂਪੁਰ ਦੀ ਇਕੱਤਰਤਾ

01:36 PM Jun 05, 2023 IST
featuredImage featuredImage

ਲਖਨਪਾਲ ਸਿੰਘ

Advertisement

ਮਜੀਠਾ, 4 ਜੂਨ

ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਮਜੀਠਾ ਬਲਾਕ ਦੇ ਪ੍ਰਧਾਨ ਗੁਰਮੇਜ ਸਿੰਘ ਥ੍ਰੀਏਵਾਲ ਦੀ ਅਗਵਾਈ ਹੇਠ ਇਕੱਤਰਤਾ ਕੀਤੀ। ਇਸ ਵਿੱਚ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਤੇ ਪਲਵਿੰਦਰ ਸਿੰਘ ਮਾਹਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਕੱਤਰਤਾ ਨੂੂੰ ਬਲਾਕ ਪ੍ਰਧਾਨ ਵੇਰਕਾ ਬਲਦੇਵ ਸਿੰਘ ਖਾਲਸਾ, ਜ਼ਿਲ੍ਹਾ ਆਗੂ ਜਗਜੀਤ ਸਿੰਘ ਕੋਹਾਲੀ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ 8 ਜੂਨ ਨੂੰ ਪਟਿਆਲਾ ਵਿੱਚ ਬਿਜਲੀ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਵਿਚ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਿਰਕਤ ਕਰਨਗੇ ਅਤੇ ਜਥੇਬੰਦੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਵਿੱਚ 12 ਜੂਨ ਨੂੰ ਰੇਲ ਰੋਕੋ ਅੰਦੋਲਨ ਤਹਿਤ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।

Advertisement

ਇਸ ਇਕੱਤਰਤਾ ਮੌਕੇ ਜਥੇਬੰਦੀ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਕਿਸਾਨ ਆਗੂ ਜਗਪ੍ਰੀਤ ਸਿੰਘ ਕੋਟਲਾ ਗੁਜਰਾਂ ਤੇ ਬਿਕਰਮਜੀਤ ਸਿੰਘ ਮਜੀਠਾ ਦਸ ਪਿੰਡਾਂ ਦੀਆਂ ਕਮੇਟੀਆਂ ਦੇ ਆਗੂ ਦਿਆਲ ਸਿੰਘ ਡੱਡੀਆਂ, ਨਵਦੀਪ ਸਿੰਘ ਅਨਾਇਤਪੁਰਾ, ਆਸ਼ੂ ਮਜੀਠਾ, ਸਾਬ੍ਹ ਸਿੰਘ ਵੀਰਮ, ਸੁਖਪਾਲ ਸਿੰਘ ਭੰਗਵਾਂ, ਹਰਜਿੰਦਰ ਸਿੰਘ ਢਿੰਗਨੰਗਲ, ਗੁਰਮੁੱਖ ਸਿੰਘ ਗੱਦਰਯਾਦਾ, ਗੁਰਜੀਤ ਸਿੰਘ ਹਮਯਾ, ਅਮਲ ਵਰਿਆਮ ਨੰਗਲ ਆਦਿ ਸਾਥੀਆਂ ਸਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ ਜਥੇਬੰਦੀ ਆਗੂਆਂ ਵੱਲੋਂ ਸਨਮਾਨਿਆ ਗਿਆ। ਇਸ ਮੌਕੇ ਹੋਰ ਆਗੂਆਂ ਸਣੇ ਬਹੁਤ ਸਾਰੇ ਕਿਸਾਨ ਹਾਜ਼ਰ ਸਨ।

Advertisement