For the best experience, open
https://m.punjabitribuneonline.com
on your mobile browser.
Advertisement

ਕਿਸਾਨ ਮਸਲਿਆਂ ਸਬੰਧੀ ਬੀਕੇਯੂ ਕਾਦੀਆਂ ਦੀ ਮੀਟਿੰਗ

06:19 AM Sep 19, 2024 IST
ਕਿਸਾਨ ਮਸਲਿਆਂ ਸਬੰਧੀ ਬੀਕੇਯੂ ਕਾਦੀਆਂ ਦੀ ਮੀਟਿੰਗ
ਕਿਸਾਨ ਆਗੂ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ।
Advertisement

ਮਿਹਰ ਸਿੰਘ
ਕੁਰਾਲੀ, 18 ਸਤੰਬਰ
ਬੀਕੇਯੂ (ਕਾਦੀਆਂ) ਦੀ ਮੀਟਿੰਗ ਬਲਾਕ ਮਾਜਰੀ ਦੇ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿੱਚ ਸੱਜਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਕਿਸਾਨ ਮਸਲਿਆਂ ਦੇ ਹੱਲ ਲਈ ਵਿਚਾਰ-ਵਿਟਾਂਦਰਾ ਕੀਤਾ ਗਿਆ।
ਕਿਸਾਨ ਆਗੂਆਂ ਤਲਵਿੰਦਰ ਸਿੰਘ ਗੱਗੋਂ, ਰੇਸ਼ਮ ਸਿੰਘ ਬਡਾਲੀ, ਇਕਬਾਲ ਸਿੰਘ ਅਤੇ ਗੁਰਦੀਪ ਸਿੰਘ ਕੁਬਹੇੜੀ ਆਦਿ ਨੇ ਕਿਹਾ ਪੰਜਾਬ ਵਿੱਚ ਵਧ ਰਹੇ ਨਸ਼ੇ ਦੇ ਪਸਾਰੇ, ਅਪਰਾਧ, ਪ੍ਰਦੂਸ਼ਣ ਅਤੇ ਮਿਲਾਵਟ ਵੱਡੀਆਂ ਅਲਾਮਤਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਅਲਾਮਤਾਂ ਨੂੰ ਨੱਥ ਪਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਕਿਸਾਨਾਂ ਨੇ ਨਕਲੀ ਬੀਜਾਂ, ਦਵਾਈਆਂ ਤੇ ਖਾਦਾਂ ਦੀ ਸਪਲਾਈ ਦਾ ਮਾਮਲਾ ਵੀ ਰੱਖਿਆ ਜਦੋਂਕਿ ਬਿਜਲੀ ਵਿਚ ਕਟੌਤੀ ਕਾਰਨ ਫ਼ਸਲਾਂ ਦੇ ਨੁਕਸਾਨ ਲਈ ਸਰਕਾਰ ਤੇ ਪਾਵਰਕੌਮ ਨੂੰ ਜ਼ਿੰਮੇਵਾਰ ਦੱਸਿਆ। ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਫੌਰੀ ਹੱਲ ਲਈ ਠੋਸ ਯਤਨ ਕੀਤੇ ਜਾਣ ਅਤੇ ਕਿਸਾਨਾਂ ਨੂੰ ਮਿਆਰੀ ਬੀਜ ਤੇ ਖਾਦਾਂ ਸਮੇਂ ਸਿਰ ਮੁਹਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਅਮਰਜੀਤ ਸਿੰਘ ਕਕਰਾਲੀ, ਗੁਰਪਾਲ ਸਿੰਘ, ਜਰਨੈਲ ਸਿੰਘ ਗੋਸਲਾਂ, ਰਣਧੀਰ ਸਿੰਘ, ਦੀਪ ਸਿੰਘ, ਅਮਰਜੀਤ ਸਿੰਘ, ਗੁਰਸਿਮਰਨ ਸਿੰਘ, ਪਰਮਜੀਤ ਸਿੰਘ, ਅਮਾਮਦੀਨ ਤੇ ਹੋਰ ਕਿਸਾਨਾਂ ਨੇ ਵਿਚਾਰ ਰੱਖੇ।

Advertisement

Advertisement
Advertisement
Author Image

Advertisement